ਲੁਧਿਆਣਾ, 16 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ 39 ਵਿਖੇ ਆਪਣੇ ਫੈਕਲਟੀ ਮੈਂਬਰਾਂ ਲਈ ਇਕ ਭਰਪੂਰ ਓਰੀਐਂਟੇਸ਼ਨ ਸੈਸ਼ਨ ਕਰਵਾਇਆ | ਇਸ ਸੈਸ਼ਨ ਦਾ ਸੰਚਾਲਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੇ ਸਾਫ਼ਟ ਸਕਿੱਲ ਵਿਭਾਗ ਦੇ ਮੁਖੀ ਕਪਿਲ ਸੀ. ਅਗਰਵਾਲ ਦੁਆਰਾ ਕੀਤਾ ਗਿਆ | ਸਕੂਲ ਦੇ ਮਲਟੀ ਮੀਡੀਆ ਰੂਮ ਵਿਚ ਕਰਵਾਇਆ ਸੈਸ਼ਨ ਡੇਢ ਘੰਟੇ ਤੱਕ ਚੱਲਿਆ ਅਤੇ 21ਵੀਂ ਸਦੀ ਦੇ ਵਿਦਿਆਰਥੀਆਂ ਨਾਲ ਨਜਿੱਠਣਾ ਵਿਸ਼ੇ 'ਤੇ ਕੇਂਦਰਿਤ ਸੀ | ਸਰੋਤ ਵਿਅਕਤੀ ਨੇ ਆਧੁਨਿਕ ਕਲਾਸ ਰੂਮਾਂ ਦੀ ਵਿਕਸਤ ਹੋ ਰਹੀ ਗਤੀਸ਼ੀਲਤਾ ਨੂੰ ਉਜਾਗਰ ਕਰਦੇ ਹੋਏ ਜਨਰਲ ਜ਼ੈਡ ਸਿੱਖਿਆਰਥੀਆਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਜੁੜਨ ਲਈ ਕੀਮਤੀ ਸੁਝਾਅ ਸਾਂਝੇ ਕੀਤੇ | ਸਕੂਲ ਦੇ ਡਾਇਰੈਕਟਰ ਰੈਵਰੈਂਡ ਫਾਦਰ ਸੇਬੇਸਟੀਅਨ ਅਤੇ ਪਿ੍ੰਸੀਪਲ ਰੈਵਰੈਂਡ ਸਿਸਟਰ ਕਿ੍ਸਪਿਨ ਮਾਰੀਆ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਉਨ੍ਹਾਂ ਦੀ ਪਹਿਲਕਦਮੀ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ |