19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਾਲਮੀਕੀ ਸਮਾਜ ਮਹਾ ਪੰਚਾਇਤ ਨੇ ਅੰਬੇਡਕਰ ਜੈਅੰਤੀ ਮਨਾਈ <br/>

Ad Position 21
No active advertisement
ਅਜੀਤ ਡੈਸਕ 17-04-2026
ਲੁਧਿਆਣਾ, 16 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਵਾਲਮੀਕਿ ਸਮਾਜ ਮਹਾ ਪੰਚਾਇਤ ਵਲੋਂ ਪ੍ਰਧਾਨ ਸਮੇਂ ਸਿੰਘ ਬਿਰਲਾ ਦੀ ਅਗਵਾਈ ਹੇਠ ਡਾ. ਭੀਮ ਰਾਉ ਅੰਬੇਡਕਰ ਜਯੰਤੀ ਮਨਾਈ ਗਈ | ਇਸ ਮੌਕੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ, ਸਫ਼ਾਈ ਮਜ਼ਦੂਰ ਯੂਨੀਅਨ ਦੇ ਵਾਇਸ ਚੇਅਰਮੈਨ ਸੁਰਿੰਦਰ ਕਲਿਆਣ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਦੌਰਾਨ ਡੀ.ਸੀ.ਹਿਮਾਂਸ਼ੂ ਜੈਨ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਵਿਚ ਬਰਾਬਰੀ ਦੇ ਸਿਧਾਂਤ ਨੰੂ ਮਜ਼ਬੂਤ ਕੀਤਾ ਅਤੇ ਪੀੜਤ ਵਰਗਾਂ ਨੰੂ ਨਿਆਂ ਦਾ ਹੱਕ ਦਿਵਾਇਆ | ਇਸ ਮੌਕੇ ਪ੍ਰਧਾਨ ਸਮੇਂ ਸਿੰਘ ਬਿਰਲਾ ਨੇ ਸੂਬਾ ਸਰਕਾਰ ਅੱਗੇ ਮੰਗਾਂ ਰੱਖਦਿਆਂ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਨੰੂ ਉਨਾਂ ਦੇ ਮਾਲਕੀਅਤ ਹੱਕ ਦਿੱਤੇ ਜਾਣ | ਉਨਾਂ ਨੇ ਮੰਗ ਕੀਤੀ ਕਿ ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਡੀ.ਸੀ ਰੇਟ 'ਤੇ ਕੀਤੀ ਜਾਵੇ ਅਤੇ ਨਿੱਜੀ ਸਕੂਲਾਂ ਵਿਚ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਰਾਖਵੇਂ ਹੱਕ ਯਕੀਨੀ ਬਣਾਏ ਜਾਣ | ਇਸ ਮੌਕੇ ਰਾਹੁਲ ਪਾਰਖੀ, ਨਾਥੀ ਰਾਮ, ਪ੍ਰਦੀਪ ਬਿਰਲਾ, ਬੀਰ ਬਹਾਦਰ, ਸੀਤਾ ਰਾਮ, ਵਨ ਸਿੰਘ, ਹਰਸ਼ ਚਾਵਰੀਆ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਲਈ 21ਵੀਂ ਸਦੀ ਦੇ ਸਿੱਖਿਆਰਥੀਆਂ ਨਾਲ ਨਜਿੱਠਣ ਵਿਸ਼ੇ 'ਤੇ ਓਰੀਐਂਟੇਸ਼ਨ ਸ... ਅਗਲੀ ਖ਼ਬਰ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ, ਜੀ.ਟੀ.ਬੀ.ਐਚ. ਵਿਖੇ 'ਖੋਜ ਵਿਧੀ' ਵਿਸ਼ੇ 'ਤੇ ਰਾਜ-ਪੱਧਰੀ ਵਰਕਸ਼ਾਪ ਕਰਵਾਈ <br/...
Ad Position 24