ਲੁਧਿਆਣਾ, 16 ਅਪ੍ਰੈਲ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਕਾਲਜ ਵੁਮੈਨ ਦੇ ਵਿਹੜੇ ਆਰਟਸ, ਕਾਮਰਸ ਅਤੇ ਆਈ.ਟੀ. ਸਟ੍ਰੀਮ ਦੇ ਯੂ.ਜੀ. ਅਤੇ ਪੀ.ਜੀ. ਵਾਲੀਆਂ ਵਿਦਿਆਰਥਣਾਂ ਦੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ | ਨੇਵਰ ਗਿਵਅਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰੀਨਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦਾ ਮੁੱਖ ਆਕਰਸ਼ਨ ਮਾਡਲਿੰਗ ਮੁਕਾਬਲਾ ਸੀ, ਜਿਸ ਵਿਚ ਵੱਖ-ਵੱਖ ਰੰਗੀਨ ਪਹਿਰਾਵਿਆਂ ਵਿਚ ਵਿਦਿਆਰਥਣਾਂ ਨੇ ਰੈਂਪ ਵਾਕ ਕੀਤਾ ਅਤੇ ਭਿੰਨ ਭਿੰਨ ਖਿਤਾਬਾਂ ਲਈ ਨਾਮਜ਼ਦਗੀ ਕੀਤੀ | ਵਿਦਿਆਰਥਣਾਂ ਨੇ ਇਸ ਦਾ ਸਭ ਤੋਂ ਵੱਧ ਆਨੰਦ ਮਾਣਿਆ | ਗਾਇਤਰੀ ਮਿਸ ਫੇਅਰਵੈੱਲ ਆਰਟਸ, ਇਸ਼ਿਤਾ ਮਿਸ ਫੇਅਰਵੈੱਲ ਪੀ.ਜੀ., ਕੋਮਲ ਮਿਸ ਗੋਰਜੀਅਸ ਗਲੋ, ਜੈਸਮੀਨ ਮਿਸ ਫੈਸ਼ਨਿਸਟਾ ਰਹੀਆਂ | ਮਾਨਸਿਕਾ ਮਿਸ ਫੇਅਰਵੈੱਲ ਬੀ.ਬੀ.ਏ., ਜਯਾ ਮਿਸ ਫੇਅਰਵੈੱਲ ਆਈ.ਟੀ. ਰਹੀ, ਪਰਿਮਾ ਨੂੰ ਮਿਸ ਫੇਅਰਵੈੱਲ ਕਾਮਰਸ ਵਜੋਂ ਨਿਵਾਜਿਆ ਗਿਆ | ਪਲਕ ਨੇ ਪਹਿਲੇ ਰਨਰ ਅੱਪ ਅਤੇ ਭੂਮਿਕਾ ਨੇ ਦੂਜੇ ਰਨਰ ਅੱਪ ਦਾ ਖਿਤਾਬ ਜਿੱਤਿਆ | ਹਰਪ੍ਰੀਤ ਕੌਰ ਨੂੰ ਮਿਸ ਕੈਟ ਵਾਕ ਦਾ ਖਿਤਾਬ, ਕੁਲਦੀਪ ਕੌਰ ਨੂੰ ਮਿਸ ਬਿਊਟੀਫੁੱਲ ਸਮਾਈਲ ਦਾ ਖਿਤਾਬ ਅਤੇ ਸੌਮਿਆ ਨੂੰ ਮਿਸ ਚਾਰਮਿੰਗ ਦਾ ਖਿਤਾਬ ਪ੍ਰਦਾਨ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਸੁਨਹਿਰੇ, ਖੁਸ਼ਹਾਲ ਅਤੇ ਸਫਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਅਗਲੇਰੇ ਭਵਿੱਖ ਲਈ ਸ਼ੁੱਭ ਇੱਛਾਵਾਂ ਭੇਟ ਕੀਤੀਆਂ |