ਲੁਧਿਆਣਾ, 16 ਅਪ੍ਰੈਲ (ਜਸਵਿੰਦਰ ਸਿੰਘ)-ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਪੋਸਟਗ੍ਰੈਜੂਏਟ ਹਿੰਦੀ ਵਿਭਾਗ ਅਤੇ ਰਿਸਰਚ ਸੈਂਟਰ ਵਲੋਂ ਕਰਵਾਏ ਵਿਦਾਇਗੀ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਪ੍ਰੋਫੈਸਰ ਡਾ. ਗੁਰਸ਼ਰਨਜੀਤ ਸਿੰਘ ਸੰਧੂ (ਪਿ੍ੰਸੀਪਲ) ਅਤੇ ਵਿਸ਼ੇਸ਼ ਮਹਿਮਾਨ ਡਾ. ਗੁਰਪ੍ਰੀਤ ਕੌਰ ਸ਼ਾਮਿਲ ਹੋਏ | ਵਿਭਾਗ ਦੇ ਮੁਖੀ ਡਾ. ਸੌਰਭ ਕੁਮਾਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹੋਰ ਸਨਮਾਨਿਤ ਮਹਿਮਾਨਾਂ ਨਾਲ ਵੱਖ-ਵੱਖ ਵਿਭਾਗਾਂ ਤੋਂ ਆਏ ਪ੍ਰੋਫੈਸਰਾਂ ਦਾ ਤਹਿ ਦਿਲੋਂ ਸਵਾਗਤ ਅਤੇ ਸਨਮਾਨ ਕੀਤਾ | ਇਹ ਵਿਦਾਈ ਸਮਾਰੋਹ ਹਿੰਦੀ ਪਹਿਲੇ ਸਾਲ ਦੇ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰ ਸਾਥੀਆਂ ਦੇ ਸਨਮਾਨ ਵਿਚ ਕਰਵਾਇਆ ਗਿਆ | ਇਸ ਮੌਕੇ 'ਤੇ ਸਰਸਵਤੀ ਵੰਦਨਾ, ਸ਼ਾਸਤਰੀ ਨਿ੍ਤਯ, ਸੰਗੀਤ, ਕਵਿਤਾ ਪਾਠ ਅਤੇ ਸਮੂਹ ਨਿ੍ਤਯ ਵਰਗੀਆਂ ਸੁੰਦਰ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ | ਮਾਡਲਿੰਗ ਮੁਕਾਬਲਾ ਇਸ ਸਮਾਰੋਹ ਦਾ ਮੁੱਖ ਆਕਰਸ਼ਨ ਰਿਹਾ, ਜਿਸ ਵਿਚ ਦੀਪਾ ਨੂੰ ''ਮਿਸ ਫੇਅਰਵੈੱਲ'' ਅਤੇ ਰਾਘਵ ਸ਼ਰਮਾ ਨੂੰ ''ਮਿਸਟਰ ਫੇਅਰਵੈੱਲ'' ਘੋਸ਼ਿਤ ਕੀਤਾ ਗਿਆ | ਇਸ ਮੌਕੇ 'ਤੇ ਹਿੰਦੀ ਸਾਹਿੱਤ ਪਰਿਸ਼ਦ (2025-26) ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਉਮਾ (ਪਹਿਲਾ ਸਥਾਨ), ਰਿਤਿਕਾ (ਦੂਜਾ ਸਥਾਨ), ਰਵੀਨਾ (ਤੀਜਾ ਸਥਾਨ) ਅਤੇ ਪੂਨਮ (ਦੂਜਾ ਸਥਾਨ) ਸ਼ਾਮਿਲ ਹਨ | ਇਸ ਦੇ ਨਾਲ ਹੀ ਐਮ.ਏ. ਹਿੰਦੀ (ਸੈਸ਼ਨ 2023-25) ਵਿਚ ਸੋਨੇ ਦਾ ਤਗਮਾ ਜਿੱਤਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਪਿ੍ੰਸੀਪਲ ਪ੍ਰੋਫੈਸਰ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਅਤੇ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਇਸ ਸਫਲ ਪ੍ਰੋਗਰਾਮ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਇਸ ਸਫਲ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ. ਮੋਨਿਕਾ ਜੈਨ, ਡਾ. ਸੋਨਦੀਪ ਅਤੇ ਪ੍ਰੋ. ਇੰਦਰਜੀਤ ਪਾਸਵਾਨ ਦਾ ਮਹੱਤਵਪੂਰਨ ਯੋਗਦਾਨ ਰਿਹਾ |