ਲੁਧਿਆਣਾ, 17 ਅਪ੍ਰੈਲ (ਡਾ. ਤਰਲੋਚਨ ਸਿੰਘ)-ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਨੇ ਆਪਣੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਸਮਾਰੋਹ ਰੁਖਸਤ 2026 ਦਾ ਆਯੋਜਨ ਕੀਤਾ | ਸਮਾਗਮ ਵਿਚ ਬੀਬੀਏ, ਬੀ. ਕਾਮ (ਆਨਰਜ), ਬੀਸੀਏ, ਬੀਐਚਐਮਸੀਟੀ, ਬੀ.ਐਸਸੀ (ਫੈਸ਼ਨ ਡਿਜਾਇਨਿੰਗ), ਐਮਸੀਏ, ਅਤੇ ਐਮਬੀਏ ਸਮੇਤ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਯਾਦਾਂ ਦਾ ਜਸ਼ਨ ਮਨਾਇਆ ਗਿਆ | ਸਮਾਗਮ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਿਸ ਨਾਲ ਕੈਂਪਸ ਉਤਸ਼ਾਹ ਅਤੇ ਖੁਸ਼ੀ ਨਾਲ ਗੂੰਜ ਉੱਠਿਆ | ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਅਗਲੇ ਪੜਾਅ ਵਿੱਚ ਕਦਮ ਰੱਖਦੇ ਹੋਏ ਸੋਚ ਸਮਝ ਕੇ ਫੈਸਲੇ ਲੈਣ ਲਈ ਉਤਸ਼ਾਹਿਤ ਕੀਤਾ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵੀ ਆਪਣੇ ਦਿਲੋਂ ਆਸ਼ੀਰਵਾਦ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਯਤਨਾਂ ਵਿੱਚ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਬੀਸੀਏ 6 ਤੋਂ ਗਗਨਦੀਪ ਕਟਾਰੀਆ ਅਤੇ ਬੀਸੀਓਐਮ ਤੋਂ ਤੋਂ ਖੁਸ਼ੀ ਨੂੰ ਕਰਮਵਾਰ ਮਿਸਟਰ ਪਰਸਨੈਲਿਟੀ ਅਤੇ ਮਿਸ ਪਰਸਨੈਲਿਟੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ | ਬੀਸੀਏ - 6 ਤੋਂ ਭਾਵਿਆ ਅਤੇ ਐਮਸੀਏ 4 ਤੋਂ ਹਰਮਨ ਮਿਸ਼ਟਰ ਹੈਂਡਸਮ ਅਤੇ ਮਿਸ ਬਿਊਟੀਫੁਲ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ | ਐਮਬੀਏ 4 ਤੋਂ ਜਾਵੇਦ ਅਖਤਰ ਤੇ ਐਮਬੀਏ - 4 ਤੋਂ ਨੰਦਨੀ ਨੂੰ ਮਿਸ਼ਟਰ ਐਂਡ ਮਿਸ ਵੈਲ ਡਰੈਸਡ ਦੇ ਖਿਤਾਬ ਦਿੱਤੇ ਗਏ | ਬੀਬੀਏ 6 ਤੋਂ ਮਾਧਵ ਆਹੂਜਾ ਤੇ ਬੀਸੀਓਮ 6 ਤੋਂ ਸੋਨਾਲੀਕਾ ਨੂੰ ਮਿਸ਼ਟਰ ਐਂਡ ਮਿਸ ਫੇਅਰਵੈਲ ਦਾ ਖਿਤਾਬ ਦਿੱਤਾ ਗਿਆ |