02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਲਕਾ ਆਤਮ ਨਗਰ ਬਲਾਕ-2 ਦੇ ਨਵਨਿਯੁਕਤ ਪ੍ਰਧਾਨ ਸੰਧੂ ਦਾ ਗੁਰਦਾਸਪੁਰ ਪੀਪਲ ਐਸੋਸੀਏਸ਼ਨ ਵਲੋਂ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਲਖਬੀਰ ਸਿੰਘ ਸੰਧੂ ਨੂੰ ਕਾਂਗਰਸ ਦੇ ਬਲਾਕ-2 ਦੇ ਪ੍ਰਧਾਨ ਨਿਯੁਕਤ ਕਰਨ 'ਤੇ ਜਿੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਲੋਂ ਸਨਮਾਨ ਕੀਤਾ ਜਾ ਰਿਹਾ ਹੈ, ਉਥੇ ਹੀ ਗੁਰਦਾਸਪੁਰ ਪੀਪਲ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵਲੋਂ ਸ਼ਿਮਲਾਪੁਰੀ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲਖਬੀਰ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲਖਬੀਰ ਸਿੰਘ ਸੰਧੂ ਨੇ ਗੁਰਦਾਸਪੁਰ ਪੀਪਲ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦਾ ਇਸ ਸਨਮਾਨ ਨੂੰ ਲੈ ਕੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਧੰਨਵਾਦੀ ਹਨ ਇਸ ਸਨਮਾਨ ਦੇ ਅਤੇ ਸਮੂਹ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਅਤੇ ਖਾਸ ਕਰਕੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਇਸ ਕਾਬਲ ਸਮਝਿਆ ਅਤੇ ਇਹ ਅਹੁਦਾ ਦੇ ਕੇ ਨਿਵਾਜਿਆ | ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਬਲਵਿੰਦਰ ਸਿੰਘ ਰੰਧਾਵਾ, ਲਖਵਿੰਦਰ ਸਿੰਘ ਘੁੰਮਣ, ਸੁਦੇਸ ਕੁਮਾਰ, ਗੁਰਮੁਖ ਸਿੰਘ ਘੁੰਮਣ, ਸੁਖਦੇਵ ਸਿੰਘ ਸੁੱਖਾ, ਰਜਿੰਦਰ ਲੱਕੀ, ਨਿਸ਼ਾਨ ਸਿੰਘ, ਜੋਰਾ ਸਿੰਘ, ਸੋਨੂੰ ਭੁੰਬਲੀ, ਜਸਵਿੰਦਰ ਸਿੰਘ ਬਿੱਲਾ, ਗੁਰਮੇਲ ਸਿੰਘ ਨੀਟਾ, ਜੱਸਾ, ਰਾਜੂ, ਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਕਿੰਡਜ ਪੋਪਿੰਨ ਪਲੇਅਵੇਅ ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ <br/>
Ad Position 24