01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੀਸੂ ਨੇ ਉਦਯੋਗਿਕ ਆਗੂਆਂ ਨਾਲ 'ਰਾਈਜ਼ਿੰਗ ਪੰਜਾਬ ਸੰਮੇਲਨ 2026' ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)- ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਆਪਣੇ ਯੰਗ ਬਿਜ਼ਨਸ ਲੀਡਰਜ਼ ਫੋਰਮ (ਵਾਈ.ਬੀ.ਐਲ.ਐਫ.) ਦੇ ਸਹਿਯੋਗ ਨਾਲ ਸਥਾਨਕ ਹੋਟਲ ਵਿਖੇ 'ਰਾਈਜ਼ਿੰਗ ਪੰਜਾਬ ਸੰਮੇਲਨ 2026' ਕਰਵਾਇਆ | ਇਸ ਸੰਮੇਲਨ ਨੇ ਪ੍ਰਮੁੱਖ ਉਦਯੋਗਪਤੀਆਂ, ਨੀਤੀ ਨਿਰਮਾਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਉੱਭਰ ਰਹੇ ਉਦਮੀਆਂ ਨੂੰ ਇਕ ਪਲੇਟਫ਼ਾਰਮ 'ਤੇ ਇਕੱਠਾ ਕੀਤਾ, ਤਾਂ ਜੋ ਪੰਜਾਬ ਦੇ ਉਦਯੋਗ ਦੀ ਬਿਹਤਰੀ ਲਈ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਅਤੇ 'ਭਵਿੱਖ ਨੂੰ ਸਸ਼ਕਤ ਬਣਾਉਣਾ' ਲਈ ਅਹਿਮ ਕਦਮ ਚੁੱਕੇ ਜਾ ਸਕਣਾ | ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਨਿਖਿਲ ਢੰਡ ਦੇ ਨਾਲ, ਸੀਸੂ ਦੀਆਂ ਪਹਿਲਕਦਮੀਆਂ, ਗਤੀਵਿਧੀਆਂ ਅਤੇ ਰਾਜ ਭਰ ਦੇ ਉਦਯੋਗਾਂ ਦੇ ਵਿਕਾਸ ਅਤੇ ਸਮਰਥਨ ਵਿਚ ਯੋਗਦਾਨ ਪਾਉਣ ਵਾਲੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸੰਮੇਲਨ 'ਚ ਕਰਨ ਅਵਤਾਰ ਸਾਬਕਾ ਮੁੱਖ ਸਕੱਤਰ ਪੰਜਾਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨਾਂ ਨੇ ਵਿਕਾਸ ਦੇ ਰਾਹ ਨੂੰ ਅੱਗੇ ਵਧਾਉਣ ਵਿਚ ਉਦਯੋਗ-ਸਰਕਾਰ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਦੱਸਿਆ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਪ੍ਰਗਤੀਸ਼ੀਲ ਉਦਯੋਗਿਕ ਨੀਤੀ, ਕਾਰੋਬਾਰ ਕਰਨ ਵਿਚ ਆਸਾਨੀ ਵਿਚ ਸੁਧਾਰ ਅਤੇ ਐਮ.ਐਸ.ਐਮ.ਈ. ਲਈ ਮਜ਼ਬੂਤ ਸਹਾਇਤਾ ਦੀ ਲੋੜ 'ਤੇ ਜ਼ੋਰ ਦਿੱਤਾ | ਉਨ•ਾਂ ਕਿਹਾ ਕਿ 'ਰਾਈਜ਼ਿੰਗ ਪੰਜਾਬ ਸੰਮੇਲਨ 2026' ਵਰਗੀਆਂ ਪਹਿਲਕਦਮੀਆਂ ਦੇ ਨਾਲ ਸੀਸੂ ਉਦਯੋਗ ਦੇ ਭਵਿੱਖ ਨੂੰ ਆਕਾਰ ਦੇਣ ਅਤੇ 'ਭਾਰਤ ਦੇ ਮਾਨਚੈਸਟਰ' ਵਜੋਂ ਲੁਧਿਆਣਾ ਦੀ ਪਛਾਣ ਨੂੰ ਮਜ਼ਬੂਤ ਕਰਨ ਵਿਚ ਆਪਣੀ ਅਗਵਾਈ ਦਾ ਪ੍ਰਦਰਸ਼ਨ ਕਰਨ ਲਈ ਯਤਨਸ਼ੀਲ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਕੈਬਨਿਟ ਮੰਤਰੀ ਮੁੰਡੀਆਂ ਨੇ ਕੀਤੀ ਫਾਇਨਾਂਸ਼ੀਅਲ ਕਮਿਸ਼ਨਰ ਨਾਲ ਮੀਟਿੰਗ <br/> ਅਗਲੀ ਖ਼ਬਰ ਜੀ.ਟੀ.ਬੀ. ਕੋ -ਐਜੂਕੇਸ਼ਨ ਸਕੂਲ ਸਮਿਲਾਪੁਰੀ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ <br/>
Ad Position 24