01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜੀ.ਟੀ.ਬੀ. ਕੋ -ਐਜੂਕੇਸ਼ਨ ਸਕੂਲ ਸਮਿਲਾਪੁਰੀ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਡਾਬਾ/ਲੁਹਾਰਾ, 17 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਦਸਤਾਰ ਦਿਵਸ ਦੇ ਮੌਕੇ 'ਤੇ ਜੀ.ਟੀ.ਬੀ. ਕੋ -ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ, ਏਕਤਾ ਮਾਰਗ ਸ਼ਿਮਲਾਪੁਰੀ ਲੁਧਿਆਣਾ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਦੇ ਸਬੰਧ 'ਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਨਾਂ ਮੁਕਾਬਲਿਆਂ 'ਚ ਵੱਖ-ਵੱਖ ਗਰੁੱਪ ਦੇ ਲੜਕਿਆ ਨੇ ਭਾਗ ਲਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਸਤਾਰ ਸਾਨੂੰ ਵੱਖਰੀ ਪਛਾਣ ਦਿੰਦੀ ਹੈ ਅਤੇ ਸਾਡੀ ਸ਼ਾਨ 'ਚ ਵਾਧਾ ਕਰਦੀ ਹੈ | ਇਸ ਲਈ ਹਰੇਕ ਬੱਚੇ ਨੂੰ ਦਸਤਾਰ ਸਜਾਉਣੀ ਚਾਹੀਦੀ ਹੈ, ਜਿਸ ਤਹਿਤ ਦਸਤਾਰ ਸਜਾਉਣ ਦੇ ਮੁਕਾਬਲਿਆਂ 'ਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਭਾਗ ਲਿਆ ਅਤੇ ਬੱਚਿਆਂ ਵਿੱਚ ਦਸਤਾਰ ਸਜਾਉਣ ਦਾ ਵੱਖਰਾ ਹੀ ਜੋਸ਼ ਸੀ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਬਾਕੀ ਬੱਚਿਆਂ ਦੀ ਹੌਂਸਲਾ ਅਫਸਾਈ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸੀਸੂ ਨੇ ਉਦਯੋਗਿਕ ਆਗੂਆਂ ਨਾਲ 'ਰਾਈਜ਼ਿੰਗ ਪੰਜਾਬ ਸੰਮੇਲਨ 2026' ਕਰਵਾਇਆ <br/> ਅਗਲੀ ਖ਼ਬਰ ਆਸਟ੍ਰੇਲੀਆ ਦੀ ਸਿੱਖ ਸੰਗਤ ਵਲੋਂ ਪਾਕਿ ਦੇ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਦੇ ਨਵੀਨੀਕਰਨ ਦਾ ਕਾਰਜ ਸ਼ੁਰੂ
Ad Position 24