28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਿਨਾਂ ਤਰਪਾਲ ਢਕੇ ਰੇਤਾ-ਮਿੱਟੀ ਨਾਲ ਭਰੇ ਟਿੱਪਰ-ਟਰਾਲੀਆਂ ਦੋ ਪਹੀਆ ਵਾਹਨ ਚਾਲਕਾਂ ਲਈ ਬਣਦੇ ਹਨ ਭਿਆਨਕ ਹਾਦਸਿਆਂ ਦਾ ਕਾਰਨ

Ad Position 21
No active advertisement
ਅਜੀਤ ਡੈਸਕ 20-04-2026

ਮਨਜੀਤ ਸਿੰਘ ਦੁੱਗਰੀ
ਫੁੱਲਾਂਵਾਲ, 15 ਅਪ੍ਰੈਲ-ਕੱਚੀ ਮਿੱਟੀ, ਰੇਤਾ ਅਤੇ ਬਜਰੀ ਨਾਲ ਭਰੇ ਟਰੱਕ, ਟਿੱਪਰ ਅਤੇ ਟਰਾਲੀਆਂ ਸੜਕਾਂ 'ਤੇ ਬਿਨਾਂ ਤਰਪਾਲ ਨਾਲ ਢਕਿਆਂ ਚੱਲਣ ਵੇਲੇ ਸੜਕ ਸੁਰੱਖਿਆ, ਸਿਹਤ ਅਤੇ ਵਾਤਾਵਰਨ ਸੰਬੰਧੀ ਜੋਖ਼ਮ ਪੈਦਾ ਕਰਦੇ ਹਨ | ਇਹ ਵਾਹਨ ਦੂਜੇ ਵਾਹਨ ਚਾਲਕਾਂ, ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ ਕਿਉਂਕਿ ਜਿੱਥੇ ਰੇਤ, ਮਿੱਟੀ ਡਿੱਗਣ ਨਾਲ ਫਿਸਲਣ ਦਾ ਕਾਰਨ ਬਣਦੀ ਹੈ, ਉੱਥੇ ਹੀ ਮਿੱਟੀ-ਰੇਤਾ ਉਡਣ ਵਾਲੀ ਧੂੜ ਦੇ ਬਾਰੀਕ ਕਣ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਣ ਕਾਰਨ ਇਕ ਵਾਰ ਉਨ੍ਹਾਂ ਨੂੰ ਅੰਨ੍ਹਾ ਕਰ ਦਿੰਦੀ ਹੈ, ਜਿਸ ਨਾਲ ਅੱਗੇ ਕੁੱਝ ਵੀ ਦਿਖਾਈ ਨਾ ਦੇਣ ਕਰਕੇ ਉਨ੍ਹਾਂ ਨਾਲ ਕੋਈ ਭਿਆਨਕ ਸੜਕੀ ਹਾਦਸਾ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ | ਸ਼ਹਿਰ ਦੀਆਂ ਮੁੱਖ ਅਤੇ ਲਿੰਕ ਸੜਕਾਂ 'ਤੇ ਬਹੁਤੀ ਵਾਰ ਦੇਖਣ ਵਿਚ ਆਇਆ ਹੈ ਕਿ ਮਿੱਟੀ, ਰੇਤ, ਮਲਬੇ ਦੇ ਭਰੇ ਇਹ ਟਿੱਪਰ ਟਰਾਲੀਆਂ ਦੇ ਪਿੱਛੇ ਕੋਈ ਨੰਬਰ ਪਲੇਟ ਹੀ ਨਹੀਂ ਹੁੰਦੀ, ਜਿਸ ਕਰਕੇ ਕੋਈ ਸੜਕੀ ਹਾਦਸਾ ਵਾਪਰਨ ਤੋਂ ਬਾਅਦ ਇਨ੍ਹਾਂ ਨੂੰ ਲੱਭਣ ਜਾਂ ਹਾਦਸੇ ਤੋਂ ਬਾਅਦ ਡਰਾਈਵਰ ਦੇ ਪੱਤਰਾ ਵਾਚ ਜਾਣ ਕਰਕੇ ਇਸ ਦੇ ਮਾਲਕਾਂ ਤੱਕ ਪਹੁੰਚ ਬਣਾਉਣ ਵਿਚ ਪੁਲਿਸ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਭ ਦੇ ਬਾਵਜੂਦ ਮਿੱਟੀ, ਰੇਤ, ਮਲਬੇ ਦੇ ਭਰੇ ਇਹ ਬਿਨਾਂ ਤਰਪਾਲ ਨਾਲ ਢਕੇ ਟਿੱਪਰ ਟਰਾਲੀਆਂ ਸੜਕਾਂ ਮੇਨ ਚੌਕਾਂ ਵਿਚ ਟਰੈਫ਼ਿਕ ਪੁਲਿਸ ਦੇ ਤਾਇਨਾਤ ਰਹਿਣ ਦੇ ਬਾਵਜੂਦ ਆਮ ਲੋਕਾਂ ਲਈ ਮੌਤ ਬਣ ਕੇ ਸ਼ਰੇ੍ਹਆਮ ਭੱਜੇ ਫਿਰਦੇ ਹਨ | ਹੁਣ ਦੇਖਣਾ ਇਹ ਹੈ ਕਿ ਟਰੈਫ਼ਿਕ ਪੁਲਿਸ ਸੜਕਾਂ 'ਤੇ ਮੌਤ ਦੇ ਦੂਤ ਬਣ ਕੇ ਫਿਰਦੇ ਅਜਿਹੇ ਵਾਹਨਾਂ ਨੂੰ ਨੱਥ ਪਾਉਣ 'ਚ ਕਦੋਂ ਸਫਲ ਹੁੰਦੀ ਹੈ?
* ਕੀ ਕਹਿਣਾ ਹੈ ਸੀਨੀ. ਸਿਟੀਜਨ ਕਾਕਾ ਦਾ-
ਜਦੋਂ ਇਸ ਸੰਬੰਧ 'ਚ ਰਣਜੀਤ ਨਗਰ ਵਾਸੀ ਸੀਨੀ. ਸਿਟੀਜਨ ਭੁਪਿੰਦਰ ਸਿੰਘ ਕਾਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਨਾ ਤਰਪਾਲ ਨਾਲ ਢਕਿਆਂ ਇਹ ਮਿੱਟੀ, ਰੇਤ, ਮਲਬੇ ਨਾਲ ਭਰੇ ਟਿੱਪਰ-ਟਰਾਲੀਆਂ ਇਨ੍ਹਾਂ ਦੇ ਪਿੱਛੇ ਆ ਰਹੇ ਦੋ ਪਹੀਆਂ ਵਾਹਨਾਂ, ਸਾਈਕਲ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਲਈ ਬਹੁਤ ਹੀ ਨੁਕਸਾਨਦਾਇਕ ਹਨ | ਮਿੱਟੀ ਰੇਤਾ ਦੇ ਬਾਰੀਕ ਕਣ ਉੱਡ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਪੈਣ ਨਾਲ ਉਨ੍ਹਾਂ ਨੂੰ ਅੱਗੇ ਦਿੱਖਣਾ ਬੰਦ ਹੋ ਜਾਂਦਾ ਹੈ, ਜੋ ਉਨ੍ਹਾਂ ਲਈ ਜਾਂ ਉਨ੍ਹਾਂ ਦੇ ਨਾਲ ਸੜਕ 'ਤੇ ਜਾ ਰਹੇ ਵਾਹਨਾਂ ਲਈ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ, ਜਿਸ ਵਿਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ, ਇਸ ਲਈ ਟਰੈਫ਼ਿਕ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |
* ਕੀ ਕਹਿਣਾ ਹੈ ਟਰੈਫ਼ਿਕ ਏ.ਸੀ.ਪੀ. ਦਾ-
ਜਦੋਂ ਇਸ ਬਾਬਤ ਟਰੈਫ਼ਿਕ ਦੇ ਏ.ਸੀ.ਪੀ. ਮੁਰਾਦ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਹੀ ਚਾਰਜ ਸੰਭਾਲਿਆ ਹੈ | ਹੁਣ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ | ਉਹ ਜਲਦ ਹੀ ਵਿਸ਼ੇਸ਼ ਮੁਹਿੰਮ ਚਲਾ ਕੇ ਅਜਿਹੇ ਵਾਹਨ ਚਾਲਕਾਂ 'ਤੇ ਸਖ਼ਤੀ ਕਰਨਗੇ | ਕਿਸੇ ਨੂੰ ਵੀ ਟਰੈਫ਼ਿਕ ਨਿਯਮਾਂ ਨਾਲ ਖਿਲਵਾੜ ਕਰਨ ਦਾ ਕੋਈ ਹੱਕ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਕੰਵਲਪ੍ਰੀਤ ਸਿੰਘ ਗਿੱਲ ਨੂੰ ਬਲਾਕ ਕਾਂਗਰਸ ਘੱਲ ਖ਼ੁਰਦ ਦਾ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਪ੍ਰਗਟ ਅਗਲੀ ਖ਼ਬਰ ਹਰਸ਼ ਝੰਮਟ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਦੇ ਸਰਕਲ ਪ੍ਰਧਾਨਾਂ ਦੀ ਅਹਿਮ ਮੀਟਿੰਗ <br/>
Ad Position 24