01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਾਰਕੀਟ ਵਿਚ ਸਫ਼ਾਈ ਲਈ ਗਲਾਡਾ ਅੱਗੇ ਲਗਾਈ ਗੁਹਾਰ <br/>

Ad Position 21
No active advertisement
ਅਜੀਤ ਡੈਸਕ 20-04-2026
ਫੁੱਲਾਂਵਾਲ, 19 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਪਿੰਡ ਫੁੱਲਾਂਵਾਲ ਦੇ ਸਾਹਮਣੇ ਪੈਂਦੇ ਐਸ.ਸੀ.ਓ. ਅਰਬਨ ਸਟੇਟ ਫੇਸ ਤਿੰਨ ਸਾਹਮਣੇ ਆਰਮੀ ਫਲੈਟ ਦੇ ਦੁਕਾਨਦਾਰਾਂ ਵਲੋਂ ਇਸ ਮਾਰਕੀਟ ਵਿਚ ਫੈਲੀ ਗੰਦਗੀ ਨੂੰ ਲੈ ਕੇ ਸਫ਼ਾਈ ਲਈ ਗਲਾਡਾ ਅੱਗੇ ਗੁਹਾਰ ਲਗਾਈ ਗਈ ਹੈ | ਇਨ੍ਹਾਂ ਐਸ.ਸੀ.ਓ. ਮਾਲਕਾਂ ਜਸਪ੍ਰੀਤ ਸਿੰਘ, ਰਜੀਵ ਕੁਮਾਰ, ਗੁਰਜੀਤ ਸਿੰਘ ਰਿਖੀ ਰਾਜ, ਸੌਰਵ ਆਨੰਦ, ਸੀ.ਐਸ. ਰਤਨ, ਚੇਤਨ ਧਮੀਜਾ ਅਮਨ ਚੁੰਘ ਨੇ ਮਾਰਕੀਟ ਵਿਚ ਉੱਗਿਆ ਘਾਅ, ਅੱਕ, ਬੂਟੀ ਅਤੇ ਟੀ ਪੁਆਇੰਟ ਪਾਰਕ ਵਿਚ ਫੈਲੀ ਗੰਦਗੀ ਦਿਖਾਉਂਦੇ ਹੋਏ ਕਿਹਾ ਜਦੋਂ ਤੋਂ ਇਹ ਐਸ.ਸੀ.ਓ. ਕੱਟੇ ਹਨ, ਗਲਾਡਾ ਨੇ ਕਦੇ ਵੀ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ | ਉਨ੍ਹਾਂ ਵਲੋਂ ਆਪਣੇ ਤੌਰ 'ਤੇ ਹੀ ਇੱਥੇ ਸਫ਼ਾਈ ਕਰਵਾਈ ਜਾਂਦੀ ਰਹੀ ਹੈ | ਸਟਰੀਟ ਲਾਈਟਾਂ ਲੱਗੀਆਂ ਹੋਣ ਦੇ ਬਾਵਜੂਦ ਨਹੀਂ ਜਾਗਦੀਆਂ | ਉਨ੍ਹਾਂ ਵਲੋਂ ਇਸ ਸਬੰਧੀ ਹਲਕੇ ਦੇ ਕੌਂਸਲਰ ਵਿਧਾਇਕ ਅਤੇ ਗਲਾਡਾ ਅਧਿਕਾਰੀਆਂ ਨੂੰ ਇਸ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ, ਪਰ ਕਿਧਰੇ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਗਲਾਡਾ ਵਲੋਂ ਮਹਿੰਗੇ ਭਾਅ 'ਤੇ ਵੇਚੇ ਗਏ ਇਹ ਐਸ.ਸੀ.ਓ. ਦੀ ਡਿਵੈਲਪਮੈਂਟ ਚਾਰਜਿਜ਼ ਲੈਣ ਤੋਂ ਬਾਅਦ ਵੀ ਹਾਲਤ ਬਦ ਤੋਂ ਬਦਤਰ ਹੈ |

Ad Position 22
No active advertisement
ਪਿਛਲੀ ਖ਼ਬਰ ਿਜ਼ਆਦਾ ਨਸ਼ਾ ਕਰਨ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਤੇ 'ਦ ਸ਼ੈਲਟਰਜ਼' ਵਲੋਂ ਰਾਸ਼ਟਰੀ ਪੱਧਰ 'ਤੇ ਨਸ਼ਾ ਮੁਕਤੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
Ad Position 24