01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੋਰੀ ਦੀ ਕਾਰ ਵਿਚ ਜਾ ਰਹੇ ਨÏਜਵਾਨ ਵਲੋਂ ਸੱਤ ਵਾਹਨਾਂ ਨੂੰ ਮਾਰੀ ਟੱਕਰ, ਪੁਲਿਸ ਨੇ ਕੀਤਾ ਕਾਬੂ <br/>

Ad Position 21
No active advertisement
ਅਜੀਤ ਡੈਸਕ 20-04-2026
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਮਲਾਪੁਰੀ ਇਲਾਕੇ ਵਿਚ ਅੱਜ ਸਵੇਰੇ ਸਥਿਤੀ ਉਸ ਵਕਤ ਤਣਾਅਪੂਰਨ ਹੋ ਗਈ, ਜਦੋਂ ਚੋਰੀ ਦੀ ਕਾਰ ਵਿਚ ਜਾ ਰਹੇ ਇਕ ਨÏਜਵਾਨ ਵਲੋਂ ਸੱਤ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਸਿੱਟੇ ਵਜੋਂ ਇਹ ਵਾਹਨ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਏ, ਪਰ ਖ਼ੁਸ਼ਕਿਸਮਤੀ ਨਾਲ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਘਟਨਾ ਅੱਜ ਸਵੇਰੇ ਉਸ ਵਕਤ ਦੀ ਜਦੋਂ ਸ਼ਿਮਲਾਪੁਰੀ ਵਿਚ ਚੋਰੀ ਦੀ ਕਾਰ ਵਿਚ ਜਾ ਰਹੇ ਇਕ ਨÏਜਵਾਨ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਪੁਲਿਸ ਪਾਰਟੀ ਨੂੰ ਦੇਖ ਕੇ ਇਸ ਨÏਜਵਾਨ ਨੇ ਆਪਣੀ ਕਾਰ ਭਜਾ ਲਈ ਅਤੇ ਸ਼ਿਮਲਾਪੁਰੀ ਦੀਆਂ ਤੰਗ ਗਲੀਆਂ ਵਿਚ ਕਾਰ ਲੈ ਆਇਆ, ਜਿੱਥੇ ਕਿ ਇਸ ਨÏਜਵਾਨ ਨੇ ਸੱਤ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਅਖੀਰ ਵਿਚ ਇਕ ਬਿਜਲੀ ਦੇ ਖੰਭੇ ਨਾਲ ਟਕਰਾਉਣ ਉਪਰੰਤ ਇਹ ਕਾਰ ਦੀਵਾਰ ਵਿਚ ਜਾ ਵੱਜੀ, ਜਿੱਥੇ ਕਿ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਜਤਿੰਦਰ ਪਾਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸ਼ਿਮਲਾਪੁਰੀ ਦੇ ਇਲਾਕੇ ਪ੍ਰੀਤ ਨਗਰ ਵਿਚੋਂ ਇਹ ਕਾਰ ਚੋਰੀ ਹੋਈ ਸੀ, ਜਿਸਦੀ ਸੂਚਨਾ ਕਾਰ ਮਾਲਕ ਵਲੋਂ ਪੁਲਿਸ ਨੂੰ ਦਿੱਤੀ ਗਈ ਸੀ | ਇਹ ਕਾਰ ਜਦੋਂ ਸ਼ਿਮਲਾਪੁਰੀ ਇਲਾਕੇ ਵਿਚ ਦੇਖੀ ਗਈ ਤਾਂ ਉਥੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਾਲਕ ਨੇ ਕਾਰ ਭੁਜਾ ਲਈ ਅਤੇ ਸ਼ਿਮਲਾਪੁਰੀ ਦੀਆਂ ਤੰਗ ਗਲੀਆਂ ਵਿਚ ਹੁੰਦਾ ਹੋਇਆ, ਦੁਸ਼ਹਿਰਾ ਗਰਾਊਾਡ 'ਤੇ ਆ ਗਿਆ, ਜਿੱਥੇ ਕਿ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨÏਜਵਾਨ ਦੀ ਸ਼ਨਾਖ਼ਤ ਲਵ ਵਜੋਂ ਕੀਤੀ ਗਈ ਹੈ | ਉਸ ਖ਼ਿਲਾਫ਼ ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਨÏਜਵਾਨ ਵਲੋਂ ਸੱਤ ਵਾਹਨਾਂ ਨੂੰ ਆਪਣੇ ਲਪੇਟ ਵਿਚ ਲਿਆ ਗਿਆ ਸੀ¢ ਉਨ੍ਹਾਂ ਦੱਸਿਆ ਕਿ ਉਕਤ ਨÏਜਵਾਨ ਦੀ ਪੁੱਛ ਪੜਤਾਲ ਦÏਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |


Ad Position 22
No active advertisement
ਪਿਛਲੀ ਖ਼ਬਰ ਭਾਈ ਨਗਾਹੀਆ ਸਿੰਘ ਜੀ ਬਿਰਧ ਆਸ਼ਰਮ ਆਲਮਗੀਰ ਦੇ ਨਵੇਂ ਬਣੇ ਕਮਰਿਆਂ ਦਾ ਲੈਂਟਰ ਪਾਇਆ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰ...
Ad Position 24