01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਾਈ ਨਗਾਹੀਆ ਸਿੰਘ ਜੀ ਬਿਰਧ ਆਸ਼ਰਮ ਆਲਮਗੀਰ ਦੇ ਨਵੇਂ ਬਣੇ ਕਮਰਿਆਂ ਦਾ ਲੈਂਟਰ ਪਾਇਆ <br/>

Ad Position 21
No active advertisement
ਅਜੀਤ ਡੈਸਕ 20-04-2026
ਆਲਮਗੀਰ, 19 ਅਪ੍ਰੈਲ (ਜਰਨੈਲ ਸਿੰਘ ਪੱਟੀ)-ਕਾਰਸੇਵਾ ਡੇਰਾ ਹੀਰਾ ਬਾਗ਼ ਚੈਰੀਟੇਬਲ ਟਰੱਸਟ ਪਟਿਆਲਾ ਦੇ ਚੇਅਰਮੈਨ ਸੰਤ ਬਾਬਾ ਅਮਰੀਕ ਸਿੰਘ ਦੀ ਪ੍ਰੇਰਨਾ ਸਦਕਾ ਇਤਿਹਾਸਿਕ ਧਰਤੀ ਆਲਮਗੀਰ ਸਥਿਤ ਨਵੇਂ ਬਣ ਰਹੇ ਭਾਈ ਨਗਾਹੀਆ ਸਿੰਘ ਜੀ ਬਿਰਧ ਆਸ਼ਰਮ ਵਿਖੇ ਉਸਾਰੀ ਅਧੀਨ ਨਵੇਂ ਬਣੇ ਕਮਰਿਆਂ ਦੇ ਲੈਂਟਰ ਪਾਉਣ ਦੀ ਆਰੰਭਤਾ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਗੁਰੂ ਚਰਨਾਂ ਸਨਮੁੱਖ ਅਰਦਾਸ ਬੇਨਤੀ ਕਰਕੇ ਕੀਤੀ¢ ਇਸ ਮÏਕੇ ਭਾਈ ਨਗਾਹੀਆ ਸਿੰਘ ਜੀ ਬਿਰਧ ਆਸ਼ਰਮ ਦੀ ਦੇਖਰੇਖ ਕਰ ਰਹੇ ਟਰੱਸਟ ਦੇ ਵਾਈਸ ਚੇਅਰਮੈਨ ਜਥੇਦਾਰ ਹਰਪਿੰਦਰ ਸਿੰਘ ਭਿੰਦਾ ਮੁਖੀ ਡੇਰਾ ਕਾਰਸੇਵਾ ਆਲਮਗੀਰ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੇਂ ਨੂੰ ਮੁੱਖ ਰੱਖਦਿਆਂ ਇਸ ਬਿਰਧ ਆਸ਼ਰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਜ਼ਰੂਰਤਮੰਦ ਵਰਗਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬਿਰਧ ਆਸ਼ਰਮ ਵਿਚ ਪਹਿਲਾਂ 13 ਕਮਰੇ, ਇਕ ਹਾਲ ਬਜ਼ੁਰਗਾਂ ਲਈ ਤਿਆਰ ਕਰਵਾਏ ਜਾ ਚੁੱਕੇ ਹਨ ਅਤੇ ਅੱਜ 9 ਕਮਰੇ 5200 ਸਕੇਅਰ ਫੁੱਟ ਲੈਂਟਰ ਪਾਇਆ ਜਾ ਰਿਹਾ ਹੈ, ਜਿੱਥੇ ਕਿ ਲੋੜਵੰਦ ਅਤੇ ਬੇਸਹਾਰਾ ਬਜ਼ੁਰਗ ਬਸੇਰਾ ਕਰਨਗੇ¢ ਜਥੇਦਾਰ ਭਿੰਦਾ ਆਲਮਗੀਰ ਨੇ ਦੱਸਿਆ ਕਿ ਸਮਾਜ ਵਿਚ ਬਜ਼ੁਰਗਾਂ ਦੀ ਹੋ ਰਹੀ ਬੇਪਤੀ ਅਤੇ ਤਿਰਸਕਾਰ ਨੂੰ ਮੁੱਖ ਰੱਖਦਿਆਂ ਸੰਤ ਬਾਬਾ ਅਮਰੀਕ ਸਿੰਘ ਕਾਰਸੇਵਾ ਪਟਿਆਲੇ ਵਾਲਿਆਂ ਵਲੋਂ ਚੈਰੀਟੇਬਲ ਟਰੱਸਟ ਅਧੀਨ ਬਿਰਧ ਆਸ਼ਰਮ ਉਸਾਰਿਆ ਗਿਆ ਹੈ¢ ਉਨ੍ਹਾਂ ਦੱਸਿਆ ਕਿ ਆਸ਼ਰਮ ਦੀ ਸਾਰੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ¢ ਜਥੇਦਾਰ ਭਿੰਦਾ ਆਲਮਗੀਰ ਨੇ ਦੱਸਿਆ ਕਿ ਆਸ਼ਰਮ ਅੰਦਰ ਇਕ ਵੱਡਾ ਹਾਲ ਤਿਆਰ ਕੀਤਾ ਗਿਆ ਹੈ, ਜਿੱਥੇ ਲੋੜਵੰਦ ਪਰਿਵਾਰ ਆਪਣੇ ਬੱਚੇ, ਬੱਚੀਆਂ ਦੇ ਖ਼ੁਸ਼ੀ ਦੇ ਕਾਰਜ ਕਰ ਸਕਣਗੇ¢ ਵਾਈਸ ਚੇਅਰਮੈਨ ਜਥੇਦਾਰ ਭਿੰਦਾ ਆਲਮਗੀਰ ਨੇ ਦੱਸਿਆ ਕਿ ਆਸ਼ਰਮ ਅੰਦਰ ਮੈਡੀਕਲ ਸਹੂਲਤਾਂ ਦੇ ਲਈ ਐਂਬੂਲੈਂਸ ਵੀ ਮੁਹੱਈਆ ਕਰਵਾਈ ਗਈ ਹੈ¢ ਆਸ਼ਰਮ ਦੇ ਬਜ਼ੁਰਗਾਂ ਲਈ ਦਵਾਈਆਂ ਬਿਲਕੁਲ ਮੁਫ਼ਤ ਹੋਣਗੀਆਂ¢ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸੇਵਾ ਕਾਰਜਾਂ ਵਿਚ ਤਨ, ਮਨ, ਧਨ ਨਾਲ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ¢ ਇਸ ਮÏਕੇ ਜਥੇਦਾਰ ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ, ਟਰੱਸਟ ਦੇ ਖ਼ਜ਼ਾਨਚੀ ਗੁਰਦੀਪ ਸਿੰਘ, ਸੈਕਟਰੀ ਗੁਰਦੀਪ ਸਿੰਘ, ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ ਮਣੀ ਖੱਟੜਾ, ਅਮਨਦੀਪ ਸਿੰਘ, ਰਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਸਿਕੰਦਰ ਸਿੰਘ ਚੁੱਪਕੀ, ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਮਲਿਕ, ਹਰਿੰਦਰ ਸਿੰਘ ਰਿੰਦੀ ਗਿੱਲ, ਸੁਖਦੀਪ ਸਿੰਘ ਗਿੱਲ, ਵਿਕਰਮਜੀਤ ਸਿੰਘ ਵਿਕੀ ਧਰੌੜ, ਅਮਰੀਕ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਪੱਦੀ, ਰਮਨ ਗਿੱਲ, ਜਥੇਦਾਰ ਬਲਜੀਤ ਸਿੰਘ ਬੰਟੀ, ਨਿਰਮਲ ਸਿੰਘ ਸਰਪੰਚ, ਬਲਜੀਤ ਸਿੰਘ ਬੁਲਾਰਾ, ਜਗਜੀਤ ਸਿੰਘ ਭੰਮ, ਦਵਿੰਦਰ ਸਿੰਘ, ਤਜਿੰਦਰ ਸਿੰਘ ਜਰਖੜ, ਸੰਨੀ ਖਾਲਸਾ, ਰਣਜੀਤ ਸਿੰਘ ਸਿਆੜ, ਗੁਰੀ ਖ਼ਾਨਪੁਰ, ਬਲਜਿੰਦਰ ਸਿੰਘ ਕਾਹਲੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਵੀਰ ਸਿੰਘ ਸੋਨੀ ਰੰਧਾਵਾ, ਰੋਮੀ ਘਵੱਦੀ, ਰਮਨਦੀਪ ਸਿੰਘ ਸੰਨੀ ਖਾਲਸਾ, ਬਿੱਟੂ ਘਟÏੜਾ, ਦਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਵਾਹਿਗੁਰੂ ਸਿਮਰਨ ਕਰਦੀਆਂ ਹੋਈਆਂ ਸੇਵਾ ਕਾਰਜਾਂ ਵਿਚ ਮਸਰੂਫ਼ ਸਨ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ ਵਿਖੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਚੋਰੀ ਦੀ ਕਾਰ ਵਿਚ ਜਾ ਰਹੇ ਨÏਜਵਾਨ ਵਲੋਂ ਸੱਤ ਵਾਹਨਾਂ ਨੂੰ ਮਾਰੀ ਟੱਕਰ, ਪੁਲਿਸ ਨੇ ਕੀਤਾ ਕਾਬੂ <br/>
Ad Position 24