28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਤਿੰਨ ਸਕੂਟਰ ਸਵਾਰ ਨੌਜਵਾਨਾਂ ਨੇ ਕਾਰ ਦੀ ਕੀਤੀ ਭੰਨਤੋੜ

Ad Position 21
No active advertisement
ਅਜੀਤ ਡੈਸਕ 21-04-2026
ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਮਾਰਟ ਕਲੋਨੀ ਵਿਚ ਬੀਤੀ ਅੱਧੀ ਰਾਤ ਤਿੰਨ ਸਕੂਟਰ ਸਵਾਰ ਨੌਜਵਾਨਾਂ ਵਲੋਂ ਇੱਕ ਕਾਰ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਦੇ ਹਿਮਾਸ਼ੂ ਨੇ ਆਪਣੀ ਮਰੂਤੀ ਰਿਜਟ ਕਾਰ ਘਰ ਦੇ ਬਾਹਰ ਖੜੀ ਕੀਤੀ ਸੀ ਕਿ ਅੱਧੀ ਰਾਤ ਤਿੰਨ ਨੌਜਵਾਨ ਇੱਕ ਸਕੂਟਰ 'ਤੇ ਆਏ ਅਤੇ ਉਨ੍ਹਾਂ ਦੀ ਕਾਰ ਦੇ ਹਥੌੜਿਆਂ ਨਾਲ ਸ਼ੀਸ਼ੇ ਤੋੜ ਦਿੱਤੇ ਤੇ ਫਰਾਰ ਹੋ ਗਏ | ਇਹ ਘਟਨਾ ਉੱਥੇ ਲੱਗੇ ਸੀ ਸੀਟੀ ਵੀ ਕੈਮਰੇ ਵਿਚ ਕੈਦ ਹੋ ਗਈ | ਹਿਮਾਸ਼ੂ ਜਦੋਂ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ | ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵੱਲੋਂ ਸੀਸੀਟੀ ਵੀ ਕੈਮਰਿਆਂ ਦੀ ਫੁਟੇਜ ਕਬਜੇ ਵਿਚ ਲੈ ਲਈ ਹੈ ਅਤੇ ਦੋਸ਼ੀਆਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਸਮਾਗਮ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24