ਪਟਵਾਰਖ਼ਾਨੇ ਵਿਚ ਗੁੰਡਾਗਰਦੀ
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਗਿੱਲ ਸਥਿਤ ਪਟਵਾਰਖ਼ਾਨੇ ਵਿਚ ਫ਼ਰਦ ਲੈਣ ਗਏ ਇਕ ਨੌਜਵਾਨ ਦੀ ਪਟਵਾਰੀ ਦੇ ਕਰਿੰਦਿਆਂ ਵਲੋਂ ਬੂਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਤੇ ਉਸ ਪਾਸੋਂ ਨਗਦੀ ਅਤੇ ਹੋਰ ਸਾਮਾਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਸਬੰਧੀ ਤਿੰਨ ਕਰਿੰਦਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਗਿੱਲ ਸਥਿਤ ਪਟਵਾਰਖ਼ਾਨੇ ਵਿਚ ਫ਼ਰਦ ਲੈਣ ਗਏ ਇਕ ਨੌਜਵਾਨ ਦੀ ਪਟਵਾਰੀ ਦੇ ਕਰਿੰਦਿਆਂ ਵਲੋਂ ਬੂਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਤੇ ਉਸ ਪਾਸੋਂ ਨਗਦੀ ਅਤੇ ਹੋਰ ਸਾਮਾਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਸਬੰਧੀ ਤਿੰਨ ਕਰਿੰਦਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਿਸ ਵਲੋਂ ਇਹ ਕਾਰਵਾਈ ਅਜੇ ਪੁੱਤਰ ਧਰਮਪਾਲ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਬਿੰਦਰ, ਹਰਪਾਲ ਅਤੇ ਬੰਬ ਨਾਮੀ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਪਟਵਾਰਖ਼ਾਨੇ ਵਿਚ ਫ਼ਰਦ ਲੈਣ ਨਹੀਂ ਗਿਆ ਸੀ, ਜਿੱਥੇ ਕਿ ਉਕਤ ਕਥਿਤ ਦੋਸ਼ੀ ਬੈਠੇ ਸਨ। ਇਨ੍ਹਾਂ ਤੋਂ ਉਸਨੇ ਘਰ ਦੀ ਫ਼ਰਦ ਦੀ ਮੰਗ ਕੀਤੀ ਤਾਂ ਇਹਨਾਂ ਕਰਿੰਦਿਆਂ ਵਲੋਂ ਛੁੱਟੀ ਹੋਣ ਦਾ ਕਿਹਾ। ਜਦੋਂ ਉਨ੍ਹਾਂ ਨੇ ਕਿਹਾ ਕਿ ਦਫ਼ਤਰ ਵਿਚ ਉਹ ਮੌਜੂਦ ਹਨ ਅਤੇ ਫ਼ਰਦ ਦੇਣ ਦੀ ਮੁੜ ਬੇਨਤੀ ਕੀਤੀ ਤੇ ਇਹ ਕਥਿਤ ਦੋਸ਼ੀ ਉਸ ਨਾਲ ਉਲਝ ਪਏ ਅਤੇ ਉਸਦੀ ਕੁੱਟਮਾਰ ਕਰਨ ਲੱਗ ਪਏ। ਕਥਿਤ ਦੋਸ਼ੀ ਉਸ ਦਾ ਫ਼ੋਨ, 1500 ਰੁਪਏ ਦੀ ਨਗਦੀ ਅਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।