16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਦੋ ਧੜਿਆਂ ਵਿਚਾਲੇ ਲੜਾਈ ਦੌਰਾਨ ਗੋਲੀ ਚੱਲਣ ਨਾਲ ਦਹਿਸ਼ਤ ਫੈਲੀ <br/>

Ad Position 21
No active advertisement
ਅਜੀਤ ਡੈਸਕ 22-04-2026
ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਿਵਲ ਹਸਪਤਾਲ ਦੇ ਬਾਹਰ ਅੱਜ ਤੜਕੇ ਦੋ ਧੜਿਆਂ ਵਿਚਾਲੇ ਲੜਾਈ ਦੌਰਾਨ ਗੋਲੀ ਚੱਲਣ ਨਾਲ ਦਹਿਸ਼ਤ ਫੈਲ ਗਈ | ਗੋਲੀ ਲੱਗਣ ਨਾਲ ਇਕ ਨੌਜਵਾਨ ਜ਼ਖਮੀ ਹੋ ਗਿਆ, ਜਦਕਿ ਚਾਰ ਹੋਰ ਲੜਾਈ ਦੌਰਾਨ ਜ਼ਖਮੀ ਹੋ ਗਏ | ਜ਼ਖਮੀ ਹੋਏ ਨੌਜਵਾਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ | ਗੋਲੀ ਚੱਲਣ ਦੀ ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਦਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਲੜਾਈ ਦੌਰਾਨ ਕਈ ਰੌਂਦ ਗੋਲੀਆਂ ਚੱਲੀਆਂ | ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਵਿਚਕਾਰ ਪਹਿਲਾਂ ਕੋਚਰ ਮਾਰਕੀਟ ਚੌਕ ਨੇੜੇ ਜਵਾਹਰ ਨਗਰ ਵਿਚ ਸਵੇਰੇ 2:30 ਵਜੇ ਦੇ ਕਰੀਬ ਝਗੜਾ ਹੋਇਆ ਸੀ | ਝਗੜੇ ਤੋਂ ਬਾਅਦ ਪੀੜਤ ਆਪਣੀ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਗਏ ਸਨ | ਡਾਕਟਰੀ ਜਾਂਚ ਤੋਂ ਬਾਅਦ ਜਦੋਂ ਪੀੜਤ ਹਸਪਤਾਲ ਤੋਂ ਬਾਹਰ ਆਏ, ਤਾਂ ਮੁਲਜ਼ਮਾਂ ਨੇ ਉਨ੍ਹਾਂ 'ਤੇ ਦੁਬਾਰਾ ਹਮਲਾ ਕੀਤਾ | ਜ਼ਖਮੀਆਂ ਦੀ ਪਛਾਣ ਕਰਨਜੀਤ ਸਿੰਘ, ਸਾਹਿਲ, ਮੋਹਿਤ ਅਤੇ ਵਰੁਣ ਵਜੋਂ ਹੋਈ ਹੈ | ਸਾਰੇ ਜਵਾਹਰ ਨਗਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਹਨ, ਜਦੋਂ ਕਿ ਉਨ੍ਹਾਂ ਦੇ ਦੋਸਤ ਧਰਮਿੰਦਰ, ਜੋ ਕਿ ਅਬਦੁੱਲਾਪੁਰ ਬਸਤੀ ਦਾ ਰਹਿਣ ਵਾਲਾ ਹੈ, ਨੂੰ ਗੋਲੀ ਲੱਗੀ ਹੈ | ਪੁਲਿਸ ਨੇ ਦੱਸਿਆ ਕਿ ਪੀੜਤ ਸਾਹਿਲ ਦੇ ਪਰਿਵਾਰ ਵਿਚ ਵਿਆਹ ਦਾ ਸਮਾਗਮ ਸੀ | ਸੋਮਵਾਰ ਨੂੰ ਉਨ੍ਹਾਂ ਨੇ 'ਜਾਗੋ' ਰਾਤ ਮਨਾਈ | ਸਮਾਗਮ ਤੋਂ ਬਾਅਦ ਸਵੇਰੇ 2:30 ਵਜੇ ਦੇ ਕਰੀਬ, ਮੋਹਿਤ ਆਪਣੇ ਦੋਸਤਾਂ ਨਾਲ ਮਹਿਮਾਨਾਂ ਲਈ ਗੱਦੇ ਵਾਪਸ ਕਰਨ ਲਈ ਜਾ ਰਿਹਾ ਸੀ | ਰਸਤੇ ਵਿਚ ਮੁਲਜ਼ਮ ਸੂਰਜ ਭੱਟੀ, ਪ੍ਰਕਾਸ਼ ਭਿੰਦਾ, ਸੌਰਵ, ਚਿਰਾਗ, ਕਰਨ ਨੇਗੀ, ਰੋਹਿਤ ਅਤੇ ਸ਼ਿਵਾ ਨੇ ਉਨ੍ਹਾਂ ਨੂੰ ਰੋਕਿਆ | ਉਨ੍ਹਾਂ ਵਿਚ ਬਹਿਸ ਹੋ ਗਈ, ਜਿਸ ਤੋਂ ਬਾਅਦ ਇਹਨਾਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ | ਜਨਕਪੁਰੀ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਧਰਮਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਸ਼ੀ ਅਤੇ ਪੀੜਤ ਇਕ ਇਲਾਕੇ ਦੇ ਰਹਿਣ ਵਾਲੇ ਹਨ, ਜਦ ਕਿ ਧਰਮਿੰਦਰ ਦੂਜੇ ਮੁਹੱਲੇ ਵਿਚ ਰਹਿੰਦਾ ਹੈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਹੈ | ਸੋਮਵਾਰ ਸਵੇਰੇ ਜਦੋਂ ਮੋਹਿਤ ਆਪਣੇ ਦੋਸਤ ਨਾਲ ਗੱਦੇ ਵਾਪਸ ਕਰਨ ਜਾ ਰਿਹਾ ਸੀ, ਤਾਂ ਮੁਲਜ਼ਮਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ | ਕਥਿਤ ਦੋਸ਼ੀਆਂ ਨੇ ਮੋਹਿਤ ਅਤੇ ਉਸਦੇ ਦੋਸਤਾਂ ਨਾਲ ਪੁਰਾਣੇ ਇਕ ਮੁੱਦੇ 'ਤੇ ਬਹਿਸ ਕੀਤੀ | ਬਹਿਸ ਦੌਰਾਨ ਉਨ੍ਹਾਂ ਵਿਚ ਝੜਪ ਹੋ ਗਈ | ਝੜਪ ਤੋਂ ਬਾਅਦ, ਮੋਹਿਤ ਆਪਣੇ ਦੋਸਤਾਂ ਨਾਲ ਸਿਵਲ ਹਸਪਤਾਲ ਮੈਡੀਕਲ ਜਾਂਚ ਲਈ ਗਿਆ ਸੀ | ਜਿਵੇਂ ਹੀ ਉਹ ਡਾਕਟਰੀ ਜਾਂਚ ਕਰਵਾਉਣ ਉਪਰੰਤ ਬਾਹਰ ਆਏ ਤਾਂ ਦੋਸ਼ੀਆਂ ਨੇ ਹਮਲਾ ਕਰ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਦੋਸ਼ੀਆਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸ.ਐਚ.ਓ. ਕਾਬੂ <br/> ਅਗਲੀ ਖ਼ਬਰ ਮਾਮੂਲੀ ਬਹਿਸ ਨੂੰ ਲੈ ਕੇ ਐਕਟਿਵਾ ਸਵਾਰਾਂ ਨੇ ਘਰ ਨੂੰ ਲਗਾਈ ਅੱਗ <br/>
Ad Position 24