16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਢੰਡਾਰੀ ਕਲਾਂ ਦਾ ਰੇਲਵੇ ਸਟੇਸ਼ਨ ਮੁਢਲੀਆਂ ਸਹੂਲਤਾਂ ਤੋਂ ਸੱਖਣਾ <br/>

Ad Position 21
No active advertisement
ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਅੰਦਰ ਬੰਦ ਪਿਆ ਵਾਟਰ ਕੂਲਰ | (ਸੱਜੇ) ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਅੰਦਰ ਲੱਗੀਆਂ ਟੂਟੀਆਂ ਦੇ ਅੱਗੇ ਲੱਗੇ ਸ਼ੈਂਕ 'ਚ ਪਈ ਗੰਦਗੀ | ਤਸਵੀਰ-ਸੇਵਕ ਸਿੰਘ <br/> 22-04-2026
ਜਸਵੀਰ ਸਿੰਘ ਬੰਗਾ
ਢੰਡਾਰੀ ਕਲਾਂ/ਲੁਧਿਆਣਾ, 21 ਅਪ੍ਰੈਲ-ਇਕ ਪਾਸੇ ਜਿੱਥੇ ਲੁਧਿਆਣਾ ਦੇ ਮੁੱਖ ਰੇਲਵੇ ਸਟੇਸ਼ਨ ਨੂੰ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਲੰਮੇ ਸਮੇਂ ਤੋਂ ਅਪਗ੍ਰੇਡ ਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਉਥੇ ਹੀ ਮੁੱਖ ਸਟੇਸ਼ਨ ਉਤੇ ਚੱਲਦੇ ਉਸਾਰੀ ਕਾਰਜਾਂ ਕਾਰਨ ਕਈ ਯਾਤਰੀਆਂ ਨੂੰ ਆਪਣੀਆਂ ਟਰੇਨਾਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੋਂ ਲੈਣੀਆਂ ਪੈ ਰਹੀਆਂ ਹਨ | ਬੇਸ਼ੱਕ ਸ਼ਹਿਰ ਵਿਚ ਰਹਿਣ ਵਾਲੇ ਯਾਤਰੀਆਂ ਨੂੰ ਢੰਡਾਰੀ ਕਲਾਂ ਰੇਲਵੇ ਸਟੇਸ਼ਨ 'ਤੇ ਪਹੁੰਚਣ ਲਈ ਲੰਮੀ ਦੂਰੀ ਤੈਅ ਕਰਕੇ ਪਹੁੰਚਣਾ ਪੈ ਰਿਹਾ ਹੈ, ਪਰ ਜੇਕਰ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੀ ਹਾਲਤ ਦੇਖੀ ਜਾਵੇ ਤਾਂ ਉਹ ਬਹੁਤ ਹੀ ਤਰਸਯੋਗ ਬਣੀ ਹੋਈ ਹੈ, ਕਿਉਂਕਿ ਗਰਮੀ ਦੇ ਮੌਸਮ ਵਿਚ ਯਾਤਰੀਆਂ ਨੂੰ ਪੀਣ ਲਈ ਠੰਡਾ ਪਾਣੀ ਤੱਕ ਮੁਹੱਈਆ ਕਰਵਾਉਣ ਵਿਚ ਰੇਲਵੇ ਅਧਿਕਾਰੀ ਅਸਮਰਥ ਨਜ਼ਰ ਆ ਰਹੇ ਹਨ | ਰੇਲਵੇ ਸਟੇਸ਼ਨ ਅੰਦਰ ਠੰਡੇ ਪਾਣੀ ਵਾਲਾ ਵਾਟਰ ਕੂਲਰ ਤਾਂ ਰੱਖਿਆ ਹੋਇਆ ਹੈ, ਪਰ ਉਹ ਖਰਾਬ ਹਾਲਤ ਵਿਚ ਹੋਣ ਕਾਰਨ ਠੰਡਾ ਪਾਣੀ ਦੇਣ ਤੋਂ ਅਸਮਰਥ ਜਾਪ ਰਿਹਾ ਹੈ | ਇੱਥੇ ਹੀ ਬੱਸ ਨਹੀਂ ਰੇਲਵੇ ਸਟੇਸ਼ਨ ਅੰਦਰ ਜੋ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ, ਟੂਟੀਆਂ ਦੇ ਅੱਗੇ ਲੱਗੇ ਸ਼ੈਂਕਾਂ ਅੰਦਰ ਗੰਦਗੀ ਪਈ ਸਾਫ਼ ਨਜ਼ਰ ਆਉਂਦੀ ਹੈ, ਜਿਸ ਨਾਲ ਪਾਣੀ ਪੀਣ ਤੋਂ ਪਹਿਲਾਂ ਹੀ ਯਾਤਰੀਆਂ ਦਾ ਮੂੰਹ ਮੁੜ ਜਾਂਦਾ ਹੈ | ਰੇਲਵੇ ਸਟੇਸ਼ਨ 'ਤੇ ਪਖਾਨਿਆਂ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ, ਕਿਉਂਕਿ ਇਨ੍ਹਾਂ ਪਖਾਨਿਆਂ ਅੰਦਰ ਗੰਦਗੀ ਹੀ ਨਹੀਂ, ਸਗੋਂ ਪਾਣੀ ਦੀ ਸਪਲਾਈ ਵੀ ਠੀਕ ਢੰਗ ਨਾਲ ਨਹੀਂ ਆ ਰਹੀ | ਰੇਲਵੇ ਸਟੇਸ਼ਨ ਦੇ ਅੰਦਰ ਜਿੱਥੇ ਯਾਤਰੀ ਟਿਕਟਾਂ ਪ੍ਰਾਪਤ ਕਰਦੇ ਹਨ ਅਤੇ ਇੰਤਜ਼ਾਰ ਕਰਦੇ ਹਨ, ਉਥੇ ਆਵਾਰਾ ਕੁੱਤੇ ਆਮ ਹੀ ਘੁੰਮਦੇ ਦੇਖੇ ਜਾ ਸਕਦੇ ਹਨ | ਗਰਮੀ ਦੇ ਬਾਵਜੂਦ ਰੇਲਵੇ ਸਟੇਸ਼ਨ ਅੰਦਰ ਪੱਖਿਆਂ ਥੱਲੇ ਫਰਸ਼ 'ਤੇ ਪਏ ਯਾਤਰੀ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਟਰੇਨਾਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹੋ ਰਹੇ ਹਨ | ਇਸ ਸਬੰਧੀ ਜਦੋਂ ਸਬੰਧਿਤ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |


Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਨਸ਼ਾ ਕਰਦੇ ਨੌਜਵਾਨ ਕਾਬੂ <br/> ਅਗਲੀ ਖ਼ਬਰ ਢੰਡਾਰੀ ਖੁਰਦ 'ਚ ਚੱਲ ਰਹੇ ਵਿਕਾਸ ਦੇ ਕੰਮਾਂ ਤੋਂ ਲੋਕ ਖੁਸ਼-ਬੋਪਾਰਾਏ <br/>
Ad Position 24