ਲੁਧਿਆਣਾ, 21 ਅਪ੍ਰੈਲ (ਜਸਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੇ ਖੋਜਾਰਥੀਆਂ, ਜਿਨ੍ਹਾਂ ਨੇ ਸਾਲ 2025 ਵਿਚ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੇ ਰਿਸਰਚ ਸੈਂਟਰ ਵਿਚ ਆਪਣਾ ਪ੍ਰੀ-ਪੀ.ਐਚ.ਡੀ. ਕੋਰਸਵਰਕ ਕੀਤਾ, ਨੇ ਇਸ ਨੂੰ ਸਫਲਤਾਪੂਰਵਕ ਪਾਸ ਕਰ ਲਿਆ ਹੈ | ਇਹ ਉਪਲਬਧੀ ਸੰਸਥਾ ਦੀ ਅਕਾਦਮਿਕ ਉਤਕਿ੍ਸ਼ਟਤਾ ਅਤੇ ਗੁਣਵੱਤਾ ਵਾਲੀ ਅਧਿਆਪਕ ਸਿੱਖਿਆ ਪ੍ਰਤੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ | ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਨੇ ਡਾ. ਅਵਨਿੰਦਰ ਪ੍ਰੀਤ ਸਿੰਘ (ਕੋਰਸ ਕੋਆਰਡੀਨੇਟਰ) ਅਤੇ ਡਾ. ਗੁਰਮੀਤ ਸਿੰਘ (ਕੋ-ਕੋਆਰਡੀਨੇਟਰ) ਨੂੰ ਵਧਾਈ ਦਿੱਤੀ ਅਤੇ ਖੋਜਾਰਥੀਆਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਫੈਕਲਟੀ ਮੈਂਬਰਾਂ ਦੇ ਸਮਰਪਿਤ ਯਤਨਾਂ ਦੀ ਪ੍ਰਸ਼ੰਸਾ ਕੀਤੀ |