16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਹੁ-ਚਰਚਿਤ 200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਹਰ ਮਹੀਨੇ ਇਕੋ ਜਗ੍ਹਾ 'ਤੇ ਮੁੜ ਪੈਂਦੇ ਖੱਡਿਆਂ ਲਈ ਆਖਰ ਕੌਣ ਜਿੰਮੇਵਾਰ? <br/>

Ad Position 21
No active advertisement
ਅਜੀਤ ਡੈਸਕ 22-04-2026
ਫੁੱਲਾਂਵਾਲ, 21 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ ਵਲੋਂ ਲੰਘੇ ਸਾਲ ਬਣਾਈ ਗਈ ਬਹੁ-ਚਰਚਿਤ 200 ਫੁੱਟੀ ਮਿਸਿੰਗ ਲਿੰਕ ਸੜਕ ਦਾ ਜਵੱਦੀ ਮੋੜ ਤੋਂ ਜੈਨ ਮੰਦਰ ਚੌਕ ਤੱਕ ਦਾ ਬਣਿਆ ਦੋ ਕਿੱਲੋਮੀਟਰ ਦੇ ਟੋਟੇ ਉੱਪਰ ਫਲਾਵਰ ਚੌਕ ਤੋਂ ਪਹਿਲਾਂ ਆਉਂਦੇ ਕੱਟ ਉਪਰ ਮੁੜ ਵੱਡਾ ਖੱਡਾ ਪੈ ਗਿਆ, ਜਿਸ ਵਿਚ ਰਾਹਗੀਰ ਖਾਸ ਕਰਕੇ ਦੋ ਪਹੀਆ ਵਾਹਨ ਡਿਗ ਕੇ ਰੋਜ਼ ਸੱਟਾਂ ਖਾ ਰਹੇ ਹਨ | ਜ਼ਿਕਰਯੋਗ ਹੈ ਕਿ 'ਪੰਜਾਬ ਦੀ ਆਵਾਜ਼-ਅਜੀਤ' ਵਿਚ 3 ਫਰਵਰੀ ਨੂੰ ਇਨ੍ਹਾਂ ਖੱਡਿਆਂ ਸੰਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੜਕ ਦੇ ਠੇਕੇਦਾਰ ਵਲੋਂ 26 ਫਰਵਰੀ ਨੂੰ ਹੀ ਇਨ੍ਹਾਂ ਖੱਡਿਆਂ ਨੂੰ ਕੰਕਰੀਟ ਨਾਲ ਭਰਿਆ ਗਿਆ ਸੀ | 2 ਮਹੀਨੇ ਤੋਂ ਵੀ ਘੱਟ ਸਮਾਂ ਬੀਤਣ 'ਤੇ ਅੱਜ ਉਸੇ ਜਗ੍ਹਾ ਸੜਕ 'ਤੇ ਮੁੜ ਪਏ ਵੱਡੇ ਖੱਡੇ ਦਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਇਸ ਖੱਡੇ ਵਿਚ ਇਕ ਸਕੂਟਰ ਸਵਾਰ ਡਿਗ ਕੇ ਸੱਟਾਂ ਲਵਾ ਬੈਠਾ, ਜਿਸ ਨੂੰ ਉਥੋਂ ਲੰਘ ਰਹੇ ਰਾਹਗੀਰਾਂ ਵਲੋਂ ਚੁੱਕਿਆ ਗਿਆ ਅਤੇ ਗਲਾਡਾ ਅਤੇ ਸਰਕਾਰਾਂ ਨੂੰ ਰੱਜ ਕੇ ਕੋਸਦੇ ਹੋਏ ਪੁੱਛਿਆ ਗਿਆ ਕਿ ਆਖਰ ਬਹੁ ਕਰੋੜੀ ਲਾਗਤ ਨਾਲ ਬਣੀ ਇਸ ਸੜਕ 'ਤੇ ਹਰ ਮਹੀਨੇ ਇਕੋ ਜਗ੍ਹਾ ਪੈਂਦੇ ਇਨ੍ਹਾਂ ਖੱਡਿਆਂ ਲਈ ਗਲਾਡਾ ਜਾਂ ਸੜਕ ਬਣਾਉਣ ਵਾਲਾ ਠੇਕੇਦਾਰ ਆਖਰ ਇਨ੍ਹਾਂ ਵਿਚੋਂ ਕੌਣ ਜ਼ਿੰਮੇਵਾਰ ਹੈ?

Ad Position 22
No active advertisement
ਪਿਛਲੀ ਖ਼ਬਰ ਜੇਕਰ ਕਣਕ ਖਰੀਦ ਦਾ ਇਹੋ ਹਾਲ ਰਿਹਾ ਤਾਂ ਏ.ਕੇ.ਐਮ. ਪੰਜਾਬ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ-ਨਿਮਾਣਾ <br/> ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ <br/>
Ad Position 24