15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਕੈਡਿਟਾਂ ਦੀ ਹੋਈ ਭਰਤੀ <br/>

Ad Position 21
No active advertisement
ਅਜੀਤ ਡੈਸਕ 22-04-2026
ਲੁਧਿਆਣਾ, 21 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਵਿਖੇ ਐਨ.ਸੀ.ਸੀ. ਏਅਰ ਵਿੰਗ ਦੇ ਨਵੇਂ ਕੈਡਿਟਾਂ ਦੀ ਭਰਤੀ ਕੀਤੀ ਗਈ | ਸਕੂਲ ਪਿ੍ੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਕਮਾਂਡਿੰਗ ਅਫ਼ਸਰ ਨੰਬਰ 4 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੂਨੀਅਰ ਵਾਰੰਟ ਅਫ਼ਸਰ ਅਜੇ ਕੁਮਾਰ ਅਤੇ ਕਾਰਪੋਰਲ ਮਾਂਗਰ ਸਕੂਲ ਵਿਖੇ ਵਿੱਦਿਅਕ ਵਰ੍ਹੇ 2026-27 ਦੇ ਲਈ ਐਨ.ਸੀ.ਸੀ. ਜੂਨੀਅਰ ਵਿੰਗ ਦੇ ਨਵੇਂ ਕੈਡਿਟਾਂ ਦੀ ਭਰਤੀ ਲਈ ਪਹੁੰਚੇ | ਸਕੂਲ ਵਲੋਂ ਫਸਟ ਅਫ਼ਸਰ ਏ.ਐਨ.ਓ. ਪਰਮਬੀਰ ਸਿੰਘ ਨੇ ਉਨ੍ਹਾਂ ਨੂੰ 13 ਤੋਂ 16 ਸਾਲ ਵਾਲੇ ਵਿਦਿਆਰਥੀਆਂ, ਜਿਨ੍ਹਾਂ ਦੇ ਵਿਚ ਲੜਕੇ ਤੇ ਲੜਕੀਆਂ ਦੋਨੋਂ ਹੀ ਸ਼ਾਮਿਲ ਸਨ ਅਤੇ ਜੋ ਐਨ.ਸੀ.ਸੀ. ਲੈਣ ਦੇ ਇੱਛੁਕ ਸਨ, ਦੇ ਰੂਬਰੂ ਕਰਵਾਇਆ | ਉਨ੍ਹਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਬੌਧਿਕ ਮਾਪਦੰਡਾਂ 'ਤੇ ਖਰੇ ਉਤਰਨ ਉਪਰੰਤ ਕੇਵਲ 25 ਵਿਦਿਆਰਥੀਆਂ ਨੂੰ ਹੀ ਐਨ.ਸੀ.ਸੀ. ਦੇ ਕੈਡਿਟਾਂ ਵਜੋਂ ਚੁਣਿਆ ਗਿਆ | ਏ.ਐਨ.ਓ. ਪਰਮਬੀਰ ਸਿੰਘ ਨੇ ਦੱਸਿਆ ਕਿ ਐਨ.ਸੀ.ਸੀ. ਏਅਰ ਵਿੰਗ ਦੇ ਵਿਚ ਸਕੂਲ ਨੇ ਕਾਫ਼ੀ ਨਾਮ ਖੱਟਿਆ ਹੈ, ਜਿਸ ਵਿਚ ਯੂਨਿਟ ਦਾ ਵੀ ਉਨ੍ਹਾਂ ਸਹਿਯੋਗ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਚੈਂਪੀਅਨਸ਼ਿਪ (2026) ਵਿਚ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤੀਜੇ ਸਥਾਨ 'ਤੇ ਰਹੀ... ਅਗਲੀ ਖ਼ਬਰ ਗਰੋਵਰ ਮੋਟਰਸ ਆਫ਼ ਕੰਪਨੀਜ਼ ਨੇ ਖੋਲਿ੍ਹਆ ਪੈਟਰੋਲ ਪੰਪ <br/>
Ad Position 24