ਲੁਧਿਆਣਾ, 23 ਅਪ੍ਰੈਲ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੀਆਂ ਬੀ.ਕਾਮ (ਟੈਕਸ ਪਲਾਨਿੰਗ ਐਂਡ ਮੈਨੇਜਮੈਂਟ) ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਦਸੰਬਰ 2025 ਵਿਚ ਹੋਈ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ¢ ਕਾਲਜ ਦੀਆਂ ਸੱਤ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿਚ ਪਹਿਲੇ ਚਾਰ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰÏਸ਼ਨ ਕੀਤਾ ਹੈ | ਵਿ੍ੰਦਾ ਸਿੰਗਲਾ ਨੇ 8.46 ਐਸ.ਜੀ.ਪੀ.ਏ. ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ¢ ਗੁਰਲੀਨ ਕÏਰ ਗਰਚਾ ਨੇ 8.42 ਐਸ.ਜੀ.ਪੀ.ਏ. ਨਾਲ ਦੂਜਾ ਸਥਾਨ ਹਾਸਲ ਕੀਤਾ¢ ਅਮਨਦੀਪ ਕÏਰ ਅਤੇ ਯਸ਼ਿਕਾ ਮੱਟਾ ਨੇ 8.33 ਐਸ.ਜੀ.ਪੀ.ਏ. ਨਾਲ ਸਾਂਝੇ ਤÏਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸੇ ਤਰਾਂ ਰਵਨੀਤ ਕÏਰ, ਚਾਰੂ ਨਾਹਰ ਅਤੇ ਜਾਨਵੀ ਮਲਿਕ ਨੇ 8.25 ਐਸ.ਜੀ.ਪੀ.ਏ. ਨਾਲ ਚÏਥਾ ਸਥਾਨ ਹਾਸਲ ਕੀਤਾ¢ਕਾਲਜ ਦੇ ਪਿ੍ੰਸੀਪਲ ਸੁਮਨ ਲਤਾ ਨੇ ਵਿਦਿਆਰਥਣਾਂ ਅਤੇ ਵਿਭਾਗ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ¢ ਕਾਲਜ ਦੇ ਵਾਈਸ ਪਿ੍ੰਸੀਪਲ ਅਤੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਸਰਿਤਾ ਖੁਰਾਨਾ ਨੇ ਵੀ ਆਪਣੇ ਵਧਾਈ ਸੰਦੇਸ਼ ਵਿਚ ਵਿਦਿਆਰਥਣਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ¢ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥਣਾਂ ਦੇ ਉਜਵਲ ਭਵਿੱਖ ਦੀ ਦਿਲੋਂ ਕਾਮਨਾ ਕੀਤੀ¢