ਲੁਧਿਆਣਾ, 23 ਅਪ੍ਰੈਲ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫ਼ਾਰ ਵੁਮੈਨ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ ਵਲੋਂ ਗੀਤਾ ਰਾਣੀ ਦੇ ਸਨਮਾਨ ਵਿਚ ਸਨਮਾਨਿਤ ਕੀਤਾ ਗਿਆ, ਜਿਨਾਂ ਨੇ ਪੰਜਾਬ ਸਟੇਟ ਇੰਟਰ-ਵਰਸਿਟੀ ਯੂਥ ਫ਼ੈਸਟੀਵਲ 2025 ਵਿਚ ਨਾਲਾ ਮੇਕਿੰਗ ਮੁਕਾਬਲੇ ਵਿਚ ਦੂਜਾ ਇਨਾਮ ਹਾਸਲ ਕੀਤਾ¢ ਡਾ. ਤਿ੍ਪਤਾ, ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਨੇ ਡਾ. ਅਵਨਿੰਦਰ ਪ੍ਰੀਤ ਸਿੰਘ ਅਤੇ ਡਾ. ਏਕਤਾ (ਆਰਗੇਨਾਈਜ਼ਿੰਗ ਸਕੱਤਰ) ਅਤੇ ਡਾ. ਸੁਖਵਿੰਦਰ ਸਿੰਘ (ਇੰਚਾਰਜ) ਨੂੰ ਉਨਾਂ ਦੇ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ ਅਤੇ ਮਿਸ ਗੀਤਾ ਰਾਣੀ ਦੀ ਪ੍ਰਸ਼ੰਸਾ ਕੀਤੀ, ਜਿਨਾਂ ਨੇ ਆਪਣੀ ਸ਼ਾਨਦਾਰ ਉਪਲਬਧੀ ਰਾਹੀਂ ਸੰਸਥਾ ਦਾ ਨਾਮ ਰੋਸ਼ਨ ਕੀਤਾ¢ ਉਨਾਂ ਨੇ ਇਹ ਵੀ ਕਿਹਾ ਕਿ ਇਸ ਤਰਾਂ ਦੀਆਂ ਪ੍ਰਾਪਤੀਆਂ ਕਾਲਜ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ¢