25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਾਇਰਨ ਵੱਜਦੇ ਹੀ ਪੀ. ਏ. ਯੂ. ਅਤੇ ਆਸ-ਪਾਸ ਦੇ ਇਲਾਕਿਆਂ ਵਿਚ 8 ਵਜੇ ਹੀ ਹਨੇ੍ਹਰਾ ਛਾਅ ਗਿਆ <br/>

Ad Position 21
No active advertisement
ਅਜੀਤ ਡੈਸਕ 25-04-2026
ਲੁਧਿਆਣਾ, 24 ਅਪ੍ਰੈਲ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤੇ ਗਏ ਮੌਕ ਅਭਿਆਸ ਮੌਕੇ ਜਿਵੇਂ ਹੀ ਤੈਅ ਕੀਤੇ ਗਏ ਸਮੇਂ ਅਨੁਸਾਰ ਸਾਇਰਨ ਵਜਾਇਆ ਗਿਆ ਤਾਂ ਜਿਥੇ ਜਿਹੜੇ ਇਲਾਕਿਆਂ ਨੂੰ ਪਹਿਲਾਂ ਨਿਯਮਾਂ ਦੀ ਪਾਲਣਾ ਅਨੁਸ਼ਾਰ ਬਿਜਲੀ ਬੰਦ ਕਰਨ ਦੇ ਸੰਕੇਤ ਦਿੱਤੇ ਹੋਏ ਸਨ ਉਨ੍ਹਾਂ ਵਲੋਂ ਇਸ ਮੌਕ ਅਭਿਆਸ ਦਾ ਹਿੱਸਾ ਬਣਦੇ ਹੋਏ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਪੀ.ਏ.ਯੂ. ਤੇ ਆਸ ਪਾਸ ਦੇ ਇਲਾਕਿਆਂ ਵਿਚ ਹਨ੍ਹੇਰਾ ਛਾ ਗਿਆ | ਇਸ ਅਭਿਆਨ ਵਿਚ ਸ਼ਾਮਲ ਅਧਿਕਾਰੀ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਵਲੋਂ ਅਜਿਹੀ ਸਥਿਤੀ ਨਾਲ ਨਜਿਠਣ ਲਈ ਮੌਕ ਅਭਿਆਸ ਸ਼ੁਰੂ ਕਰ ਦਿੱਤਾ ਗਿਆ | ਜਿਵੇਂ ਹੀ ਨਿਸ਼ਚਿਤ ਕੀਤੇ ਗਏ ਇਸ ਆਫਤ ਖੇਤਰ ਵਿਚ ਅੱਗ ਲੱਗਣ ਵਰਗੀ ਸਥਿਤੀ ਪੈਦਾ ਹੋਈ ਤਾਂ ਉਸ ਸਥਿਤੀ ਨਾਲ ਨਜਿਠਣ ਲਈ ਉਕਤ ਅਭਿਆਸ ਖੇਤਰ ਵਿਚ ਪਹੁੰਚੀਆਂ ਟੀਮਾਂ ਹਰਕਤ ਵਿਚ ਆ ਗਈਆਂ | ਇਸ ਮੌਕੇ ਜਿਵੇਂ ਹੀ ਇਸ ਸਥਾਨ 'ਤੇ ਐਂਬੂਲੈਂਸ ਗੱਡੀਆਂ ਪਹੁੰਚੀਆਂ ਤਾਂ ਰਾਹਤ ਕਾਰਜ ਵਿਚ ਲੱਗੀਆਂ ਟੀਮਾਂ ਵਲੋਂ ਹਰਕਤ ਵਿਚ ਆਉਂਦਿਆਂ ਮੌਕ ਅਭਿਆਸ ਦੌਰਾਨ ਲੱਗੀ ਅੱਗ ਵਾਲੀ ਥਾਂ ਤੋਂ ਹਾਦਸੇ ਦੇ ਸ਼ਿਕਾਰ ਵਿਆਕਤੀਆਂ ਨੂੰ ਰਾਹਤ ਟੀਮਾਂ ਵਲੋਂ ਸਟਰੈਚਰਾਂ ਉਪਰ ਪਾ ਕੇ ਉਸ ਇਮਾਰਤ ਵਿਚੋਂ ਬਾਹਰ ਕੱਢ ਕੇ ਐਂਬੂਲੈਸਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ | ਇਸ ਮੌਕੇ ਮੌਕ ਅਭਿਆਸ ਵਿਚ ਸ਼ਾਮਿਲ ਟੀਮਾਂ ਦੇ ਉਚ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਐਂਬੂਲੈਂਸ ਗੱਡੀਆਂ ਤੋਂ ਇਲਾਵਾ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐਨ.ਡੀ.ਆਰ.ਐਫ), ਫਾਇਰ ਬਿ੍ਗੇਡ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਪੁਲਿਸ, ਸਿਹਤ ਵਿਭਾਗ, ਸਿਵਲ ਡਿਫੈਂਸ ਅਤੇ ਐਨ.ਸੀ.ਸੀ ਸਮੇਤ ਕਈ ਏਜੰਸੀਆਂ ਵਲੋਂ ਮੌਕ ਅਭਿਆਸ ਨੂੰ ਸਫਲ ਬਣਾਉਣ ਤੱਕ ਆਪਸੀ ਤਾਲਮੇਲ ਬਣਾਈ ਰੱਖਿਆ |

Ad Position 22
No active advertisement
ਪਿਛਲੀ ਖ਼ਬਰ ਔਰਤ ਨਾਲ ਅਸ਼ਲੀਲ ਹਰਕਤਾਂ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਕੇਸ ਦਰਜ ਅਗਲੀ ਖ਼ਬਰ ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ-ਡਾ. ਨਰਿੰਦਰ ਸਿੰਘ <br/>
Ad Position 24