ਸ਼ੱਕੀ ਹਾਲਾਤ 'ਚ ਨਾਬਾਲਗਾ ਲਾਪਤਾ <br/>
ਅਜੀਤ ਡੈਸਕ
25-04-2026
ਮੰਦਰ 'ਚੋਂ ਮੂਰਤੀਆਂ ਚੋਰੀ
ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਰਿਸ਼ੀ ਨਗਰ ਵਿਚ ਚੋਰਾਂ ਵਲੋਂ ਇਕ ਮੰਦਰ ਵਿਚੋਂ ਮੂਰਤੀਆਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਥਾਣਾ ਪੀ.ਏ.ਯੂ. ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਤਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੀ ਰਾਤ ਇਕ ਨਕਾਬਪੋਸ਼ ਵਿਅਕਤੀ ਮੰਦਿਰ 'ਚੋਂ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਮਾਤਾ ਪਾਰਵਤੀ ਜੀ, ਗਣੇਸ਼ ਭਗਵਾਨ, ਭਗਵਾਨ ਕਾਰਤੀਕੇਕ ਅਤੇ ਨਾਗਦੇਵਤਾ ਦੀਆਂ ਮੂਰਤੀਆਂ ਚੁੱਕ ਕੇ ਲੈ ਗਿਆ | ਜਾਂਚ ਅਧਿਕਾਰੀ ਐਸ.ਆਈ. ਮਹਿੰਦਰ ਕੁਮਾਰ ਨੇ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਉੱਥੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਪਤਾ ਲਗਾਇਆ ਜਾ ਸਕੇ, ਪਰ ਹਾਲ ਦੀ ਘੜੀ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ |
ਨਸ਼ਾ ਕਰਦੀ ਔਰਤ ਕਾਬੂ
ਸਥਾਨਕ ਤਾਜਪੁਰ ਰੋਡ 'ਤੇ ਨਸ਼ਾ ਕਰਦੀ ਇਕ ਔਰਤ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਥਾਣਾ ਡਵੀਜ਼ਨ ਨੰਬਰ 7 ਵਿਖੇ ਤੈਨਾਤ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਔਰਤ ਨੂੰ ਗੰਦਾ ਨਾਲਾ ਤਾਜਪੁਰ ਰੋਡ 'ਤੇ ਬੈਠ ਕੇ ਨਸ਼ਾ ਕਰਦੀ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 2 ਪੰਨੀਆਂ, ਇਕ ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਕੀਤਾ |