24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਵਿਚ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-04-2026
ਲਾਡੋਵਾਲ, 24 ਅਪ੍ਰੈਲ (ਬਲਬੀਰ ਸਿੰਘ ਰਾਣਾ)-ਕੈਂਸਰ ਇਕ ਨਾ ਮੁਰਾਦ ਬਿਮਾਰੀ ਹੈ, ਜੋ ਮਰੀਜ਼ਾਂ ਵਾਸਤੇ ਬਹੁਤ ਹੀ ਘਾਤਕ ਸਾਬਤ ਹੁੰਦੀ ਹੈ | ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਖ਼ੁਰਦ, ਜ਼ਿਲ੍ਹਾ ਲੁਧਿਆਣਾ ਵਿਖੇ ਐਸ.ਬੀ.ਆਈ. ਕਾਰਡਸ ਐਂਡ ਪੇਮੈਂਟ ਸਰਵਿਸਿਜ਼ ਲਿਮਟਿਡ ਦੀ ਸੀ.ਆਰ.ਐਸ. ਪਹਿਲ ਤਹਿਤ ਵਿਸ਼ਵ ਕੈਂਸਰ ਕੇਅਰ ਸੁਸਾਇਟੀ ਅਤੇ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਨਾਲ ਇਕ ਮੁਫ਼ਤ ਕੈਂਸਰ ਜਾਂਚ ਕੈਂਪ ਸਫਲਤਾ ਪੂਰਵਕ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਆਪਣੀ ਸਿਹਤ ਜਾਂਚ ਕਰਵਾਈ | ਇਸ ਮÏਕੇ ਡਾ. ਜਗਦੀਸ਼ ਸਿੰਘ ਧੂਰੀ, ਡਾ. ਬਲਦੇਵ ਦਾਸ ਬਾਵਾ, ਡਾ. ਹਰਵਿੰਦਰ ਸਿੰਘ ਧਾਲੀਵਾਲ, ਡਾ. ਮਨਦੀਪ ਚÏਹਾਨ, ਜੈ ਸਿੰਘ ਅਤੇ ਬਲਦੇਵ ਅਰੋੜਾ (ਫੈਡਰੇਸ਼ਨ ਪੰਜਾਬ ਦੇ ਮੈਂਬਰਾਂ) ਦੀ ਹਾਜ਼ਰੀ ਅਤੇ ਮਹੱਤਵਪੂਰਨ ਯੋਗਦਾਨ ਨੇ ਇਸ ਪਹਿਲ ਨੂੰ ਹੋਰ ਵੀ ਮਜ਼ਬੂਤੀ ਦਿੱਤੀ | ਉਨ੍ਹਾਂ ਦੀ ਸਮਰਪਿਤ ਮਿਹਨਤ, ਮਾਰਗ ਦਰਸ਼ਨ ਅਤੇ ਸਰਗਰਮ ਭਾਗੀਦਾਰੀ ਨੇ ਇਸ ਕੈਂਪ ਨੂੰ ਵਿਸ਼ੇਸ਼ ਤÏਰ 'ਤੇ ਸਫਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ | ਇਸ ਮÏਕੇ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਆਯੋਜਕ ਸੰਸਥਾਵਾਂ, ਡਾਕਟਰੀ ਟੀਮ, ਫੈਡਰੇਸ਼ਨ ਦੇ ਮੈਂਬਰਾਂ ਅਤੇ ਸੇਵਾਦਾਰਾਂ ਦਾ ਇਸ ਮਹਾਨ ਉਪਰਾਲੇ ਨੂੰ ਸਫਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਨੂੰ ਅਧਿਆਪਕਾਂ, ਪਿੰਡ ਵਾਸੀਆਂ ਅਤੇ ਇਲਾਕੇ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵਲੋਂ ਭਰਪੂਰ ਸਹਿਯੋਗ ਮਿਲਿਆ, ਜਿਸ ਦÏਰਾਨ 409 ਲੋਕਾਂ ਨੇ ਕੈਂਪ ਵਿਚ ਲਾਹਾ ਲਿਆ ਅਤੇ ਤਜਰਬੇਕਾਰ ਸਿਹਤ ਵਿਸ਼ੇਸ਼ ਵਿਗਿਆਨਾਂ ਦੀ ਟੀਮ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਅਤੇ ਸਲਾਹ ਸੇਵਾਵਾਂ ਦਾ ਲਾਭ ਉਠਾਇਆ | ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਇਸ ਪਹਿਲ ਦਾ ਮੁੱਖ ਉਦੇਸ਼ ਕੈਂਸਰ ਦੀ ਸ਼ੁਰੂਆਤੀ ਪਹਿਚਾਣ ਦੀ ਜਾਗਰੂਕਤਾ ਨੂੰ ਫੈਲਾਉਣਾ ਅਤੇ ਰੋਕਥਾਮੀ ਸਿਹਤ ਸੇਵਾਵਾਂ ਨੂੰ ਪ੍ਰੋਤਸਾਹਿਤ ਕਰਨਾ ਸੀ, ਖ਼ਾਸ ਕਰਕੇ ਮਹਿਲਾਵਾਂ ਅਤੇ ਆਮ ਸਿਹਤ ਸਬੰਧੀ ਮਸਲਿਆਂ ਲਈ | ਉਨ੍ਹਾਂ ਦੱਸਿਆ ਕਿ ਵੱਖ ਵੱਖ ਜਾਂਚਾਂ, ਸਿਹਤ ਸੇਵਾਵਾਂ ਤੇ ਸਲਾਹਾਂ ਵੀ ਡਾਕਟਰੀ ਟੀਮ ਵਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ, ਜਿਸ ਕਰਕੇ ਇਹ ਕੈਂਪ ਸਭ ਹਾਜ਼ਰੀਨ ਲਈ ਪ੍ਰਭਾਵਸ਼ਾਲੀ ਸਾਬਤ ਹੋਇਆ | ਇਸ ਮÏਕੇ ਪਿ੍ੰਸੀਪਲ ਮੈਡਮ ਜਸਕਿਰਨ ਕÏਰ ਨੇ ਮਾਪਿਆਂ ਅਤੇ ਪਿੰਡ ਵਾਸੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਪੁਰਜ਼ੋਰ ਪ੍ਰਸ਼ੰਸਾ ਕੀਤੀ, ਜੋ ਸਿਹਤ ਅਤੇ ਸੁਖ-ਸਮਿ੍ਧੀ ਪ੍ਰਤੀ ਵਧਦੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਜਾਗਰੂਕਤਾ, ਸ਼ੁਰੂਆਤੀ ਪਹਿਚਾਣ ਅਤੇ ਸਮੇਂ ਸਮੇਂ ਸਿਰ ਇਲਾਜ ਰਾਹੀਂ ਇਕ ਸਿਹਤਮੰਦ ਸਮਾਜ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਸਿਹਤ ਜਾਂਚ ਕੈਂਪ ਵਿਚ ਪੁੱਜੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਅਜਿਹੇ ਕੈਂਪ ਸਮੇਂ ਅਨੁਸਾਰ ਲਗਾਏ ਜਾਂਦੇ ਹਨ ਤਾਂ ਲੋਕ ਬਿਮਾਰੀਆਂ ਦੀ ਗਿ੍ਫ਼ਤ ਤੋਂ ਬਚ ਸਕਦੇ ਹਨ ਅਤੇ ਆਪਣਾ ਇਲਾਜ ਸਮੇਂ ਸਿਰ ਕਰਵਾ ਕੇ ਆਪਣਾ ਵਧੀਆ ਜੀਵਨ ਜੀਅ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਦਿਆਲ ਹੈਰੀਟੇਜ ਕਾਨਵੈਂਟ ਸਕੂਲ ਵਿਖੇ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਪੀ. ਏ. ਯੂ. ਵਿਖੇ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਹਾੜਾ ਮਨਾਇਆ <br/>
Ad Position 24