13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਜੀ.ਏ.ਡੀ. ਅਕੈਡਮੀ ਲਾਦੀਆਂ ਖ਼ੁਰਦ ਨੇ ਮਨਾਇਆ ਧਰਤੀ ਦਿਵਸ <br/>

Ad Position 21
No active advertisement
ਅਜੀਤ ਡੈਸਕ 26-04-2026
ਲਾਡੋਵਾਲ, 25 ਅਪ੍ਰੈਲ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਲਾਦੀਆਂ ਖ਼ੁਰਦ ਵਿਚ ਜੀ.ਏ.ਡੀ. ਅਕੈਡਮੀ ਨੇ ਧਰਤੀ ਦਿਵਸ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪਰਿਆਵਰਨ ਸਰੰਕਸ਼ਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਜਾਗਰੂਕ ਕਰਨਾ ਸੀ | ਇਸ ਸਬੰਧੀ ਗੱਲਬਾਤ ਕਰਦਿਆਂ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਅਤੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ ਇਕ ਵਿਸ਼ੇਸ਼ ਸਭਾ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ 'ਤੇ ਸਟਾਫ਼ ਨੇ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਪਰਿਆਵਰਨ ਮਿੱਤਰ ਆਦਤਾਂ ਅਪਣਾਉਣ ਦੀ ਸੌਂਹ ਖਾਧੀ ਅਤੇ ਵਿਦਿਆਰਥੀਆਂ ਨੇ ਸੋਚ ਵਿਚਾਰ ਵਾਲੇ ਭਾਸ਼ਣ ਅਤੇ ਗੀਤ ਪੇਸ਼ ਕੀਤੇ, ਜਿਨਾਂ ਰਾਹੀਂ ਧਰਤੀ ਦੀ ਰੱਖਿਆ ਦੀ ਲੋੜ 'ਤੇ ਜ਼ੋਰ ਦਿੱਤਾ ਜਾ ਸਕੇ | ਉਨਾਂ ਦੱਸਿਆ ਕਿ ਇਸ ਮÏਕੇ ਵਿਦਿਆਰਥੀਆਂ ਵਲੋਂ ਰੁੱਖ ਲਗਾਉਣ ਮੁਹਿੰਮ ਵਿਚ ਭਾਗ ਲਿਆ ਗਿਆ ਤਾਂ ਜੋ ਸਕੂਲ ਦੀ ਹਰਿਆਵਲੀ ਵਧਾਉਣ ਲਈ ਸੰਭਵ ਯਤਨ ਕੀਤੇ ਜਾ ਸਕਣ ਅਤੇ ਟਿਕਾਊ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ਲਈ ਪੋਸਟਰ ਬਣਾਉਣ ਅਤੇ ਨਾਅਰੇ ਲਿਖਣ ਵਰਗੀਆਂ ਵੱਖ ਵੱਖ ਵੰਨਗੀਆਂ ਵਾਲੇ ਮੁਕਾਬਲੇ ਵੀ ਕਰਵਾਏ ਗਏ | ਉਨਾਂ ਦੱਸਿਆ ਕਿ ਛੋਟੇ ਬੱਚਿਆਂ ਨੇ 'ਕੂੜੇ ਤੋਂ ਖਜ਼ਾਨਾ' ਗਤੀਵਿਧੀਆਂ ਵਿਚ ਭਾਗ ਲਿਆ, ਜਿਸ ਵਿਚ ਉਨਾਂ ਨੇ ਬੇਕਾਰ ਸਮਗਰੀ ਨੂੰ ਲਾਭਕਾਰੀ ਚੀਜ਼ਾਂ ਵਿਚ ਬਦਲਿਆ, ਘਟਾਓ ਦੁਬਾਰਾ ਵਰਤੋਂ ਕਰੋ ਅਤੇ ਰੀਸਾਈਕਲ ਕਰੋ ਦੇ ਸਿਧਾਂਤ ਨੂੰ ਵੀ ਉਤਸਾਹਿਤ ਕੀਤਾ | ਇਸ ਮÏਕੇ ਸਕੂਲ ਦੀ ਪਿ੍ੰਸੀਪਲ ਸੁਨੀਤਾ ਕੁਮਾਰੀ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਬੇਹੱਦ ਸਰਾਹਨਾ ਕੀਤੀ ਅਤੇ ਉਨਾਂ ਨੂੰ ਇਹ ਅਭਿਆਸ ਘਰ ਵਿਚ ਵੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਉਨਾਂ ਇਹ ਵੀ ਕਿਹਾ ਕਿ ਛੋਟੀਆਂ, ਪਰ ਲਗਾਤਾਰ ਕੋਸ਼ਿਸ਼ਾਂ ਹੀ ਹਰੇ ਭਰੇ ਭਵਿੱਖ ਅਤੇ ਪਰਿਆਵਰਨਕ ਅਤੇ ਟਿਕਾਊਪਨ ਦੀ ਕੁੰਜੀ ਹੋਇਆ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਇਆਲੀ ਦਾ ਕਨਵੀਨਰ ਚੁਣੇ ਜਾਣਾ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਨਵੀਂ ਕਿਰਨ-ਸਿੱਧੂ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>
Ad Position 24