12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਮਿਲਿਆ ਆਨਰੇਰੀ ਕਰਨਲ ਰੈਂਕ

ਲੁਧਿਆਣਾ, 12 ਅਗਸਤ (ਜਸਵਿੰਦਰ ਸਿੰਘ)-ਫੌਜੀ ਪਰੰਪਰਾ ਨੂੰ ਅਕਾਦਮਿਕ ਵਿਸ਼ੇਸ਼ਤਾ ਨਾਲ ਜੋੜਦੇ ਹੋਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਰਸਮੀ ਤੌਰ `ਤੇ ਕਰਨਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ ਗਿਆ ਅਤੇ ਐਨ.

Ad Position 21
No active advertisement
ਉਪ ਕੁਲਪਤੀ ਡਾਕਟਰ ਜਤਿੰਦਰ ਪਾਲ ਸਿੰਘ ਗਿੱਲ ਦੇ ਮੋਢਿਆਂ ’ਤੇ ਸਟਾਰ ਲਗਾਉਂਦੇ ਹੋਏ ਉਨ੍ਹਾਂ ਦੇ ਧਰਮ ਪਤਨੀ ਸ੍ਰੀਮਤੀ ਪਵਨਜੀਤ ਕੌਰ ਗਿੱਲ ਅਤੇ ਮੇਜਰ ਜਨਰਲ ਨਰਿੰਦਰ ਸਿੰਘ। ਤਸਵੀਰ-ਸੇਵਕ ਸਿੰਘ 13-08-2026
ਲੁਧਿਆਣਾ, 12 ਅਗਸਤ (ਜਸਵਿੰਦਰ ਸਿੰਘ)-ਫੌਜੀ ਪਰੰਪਰਾ ਨੂੰ ਅਕਾਦਮਿਕ ਵਿਸ਼ੇਸ਼ਤਾ ਨਾਲ ਜੋੜਦੇ ਹੋਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਰਸਮੀ ਤੌਰ `ਤੇ ਕਰਨਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ ਗਿਆ ਅਤੇ ਐਨ.ਸੀ.ਸੀ. ਦਾ ਕਰਨਲ ਕਮਾਂਡੈਂਟ ਨਿਯੁਕਤ ਕੀਤਾ ਗਿਆ।ਇਹ ਸਨਮਾਨ ਮੁੱਖ ਮਹਿਮਾਨ ਮੇਜਰ ਜਨਰਲ ਨਰਿੰਦਰ ਸਿੰਘ, ਸੈਨਾ ਮੈਡਲ, ਐਡੀਸ਼ਨਲ ਡਾਇਰੈਕਟਰ ਜਨਰਲ,ਐਨ.ਸੀ.ਸੀ. ਡਾਇਰੈਕਟੋਰੇਟ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵੱਲੋਂ ਸੀਨੀਅਰ ਫੌਜੀ ਅਧਿਕਾਰੀਆਂ, ਯੂਨੀਵਰਸਿਟੀ ਅਧਿਕਾਰੀਆਂ, ਐਨ.ਸੀ.ਸੀ. ਕੈਡਿਟਾਂ ਅਤੇ ਬ੍ਰਿਗੇਡੀਅਰ ਪੀ.ਐਸ. ਚੀਮਾ, ਸੇਵਾ ਮੈਡਲ., ਵਿਸ਼ੇਸ਼ ਸੇਵਾ ਮੈਡਲ., ਗਰੁੱਪ ਕਮਾਂਡਰ, ਐਨ.ਸੀ.ਸੀ. ਗਰੁੱਪ ਹੈੱਡਕੁਆਰਟਰ ਸਮੇਤ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਪ੍ਰਦਾਨ ਕੀਤਾ ਗਿਆ।ਸਮਾਰੋਹ ਦੀ ਸ਼ੁਰੂਆਤ ਵਿੱਚ ਮਹਿਮਾਨਾਂ ਨੂੰ ਐਨ.ਸੀ.ਸੀ. ਘੋੜਿਆਂ ਦੁਆਰਾ ਗਾਰਡ ਸਲਾਮੀ ਨਾਲ ਆਡੀਟੋਰੀਅਮ ਵਿੱਚ ਲੈ ਜਾਇਆ ਗਿਆ। ਸਮਾਰੋਹ ਦੀ ਵਿਸ਼ੇਸ਼ ਰਸਮ ਡਾ. ਗਿੱਲ ਦੇ ਰੈਂਕ ਦੀ ਰਸਮੀ “ਪਿੱਪਿੰਗ” ਸੀ, ਜਿਸ ਤੋਂ ਬਾਅਦ ਮੇਜਰ ਜਨਰਲ ਨਰਿੰਦਰ ਸਿੰਘ ਵੱਲੋਂ ਇੱਕ ਯਾਦਗਾਰੀ ਫੋਲਡਰ ਅਤੇ ਫਰੇਮ ਕੀਤਾ ਗਿਆ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਗਿਆ। ਡਾ. ਗਿੱਲ ਨੇ ਵੀ ਹੁੰਗਾਰੇ ਵਿੱਚ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ, ਜੋ ਕਿ ਯੂਨੀਵਰਸਿਟੀ ਅਤੇ ਐਨਸੀਸੀ ਵਿਚਕਾਰ ਸਥਾਈ ਭਾਈਵਾਲੀ ਦਾ ਪ੍ਰਤੀਕ ਸੀ। ਮਿਲੀ ਜਾਣਕਾਰੀ ਮੁਤਾਬਿਕ ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਵਜੋਂ ਇਹ ਰੈਂਕ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਪਹਿਲੇ ਅਤੇ ਭਾਰਤ ਦੀ ਦੂਜੀ ਸ਼ਖਸ਼ੀਅਤ ਡਾ. ਗਿੱਲ ਦੀ ਅਗਵਾਈ ਹੇਠ ਯੂਨੀਵਰਸਿਟੀ ਦੀ ਘੋੜਸਵਾਰ ਪਰੰਪਰਾ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਐਨਸੀਸੀ ਕੈਡਿਟਾਂ ਨੇ 2024 ਤੋਂ 2026 ਦੇ ਵਿਚਕਾਰ ਗਣਤੰਤਰ ਦਿਵਸ ਘੋੜਸਵਾਰੀ ਸਮਾਗਮਾਂ ਵਿੱਚ 4 ਸੋਨੇ, 3 ਚਾਂਦੀ ਅਤੇ 4 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ, ਜਿਸ ਦਾ ਪੰਜਾਬ ਡਾਇਰੈਕਟੋਰੇਟ ਨੂੰ ਸਮੁੱਚੇ ਘੋੜਸਵਾਰੀ ਤਗਮੇ ਦੀ ਸੂਚੀ ਵਿੱਚ ਸਿਖਰ `ਤੇ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ।ਮੇਜਰ ਜਨਰਲ ਨਰਿੰਦਰ ਸਿੰਘ ਨੇ ਡਾ. ਗਿੱਲ ਦੀ ਐਨਸੀਸੀ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਘੋੜਿਆਂ ਦੇ ਪ੍ਰਬੰਧਨ ਅਤੇ ਸਿਖਲਾਈ ਲਈ ਬੁਨਿਆਦੀ ਢਾਂਚਾ, ਵੈਟਰਨਰੀ ਮੁਹਾਰਤ ਅਤੇ ਸਰੋਤ ਪ੍ਰਦਾਨ ਕਰਕੇ ਆਰ ਐਂਡ ਵੀ ਸਕੁਐਡਰਨ ਐਨਸੀਸੀ ਨੂੰ ਯੂਨੀਵਰਸਿਟੀ ਪਰਿਵਾਰ ਦਾ ਇੱਕ ਅਨਿੱਖੜਵਾਂ ਅੰਗ ਬਣਾਉਣ ਦੀ ਸ਼ਲਾਘਾ ਕੀਤੀ।ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਡਾ. ਗਿੱਲ ਨੇ ਯੂਨੀਵਰਸਿਟੀ ਵਿਖੇ ਐਨ.ਸੀ.ਸੀ. ਨੂੰ ਹੋਰ ਉਚਾਈਆਂ `ਤੇ ਲਿਜਾਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਕਮਾਂਡਿੰਗ ਅਫ਼ਸਰ ਕਰਨਲ ਏ.ਐਸ. ਰਾਓ ਦੀ ਕੈਡਿਟਾਂ ਨੂੰ ਅਨੁਸ਼ਾਸਨ, ਅਗਵਾਈ ਅਤੇ ਰਾਸ਼ਟਰ ਦੀ ਸੇਵਾ ਵਿੱਚ ਉੱਤਮਤਾ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਬਾਰੇ ਵੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਮੇਜਰ ਜਨਰਲ ਨਰਿੰਦਰ ਸਿੰਘ ਅਤੇ ਆਏ ਹੋਏ ਮਹਿਮਾਨਾਂ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਵਿਭਿੰਨ ਕਿਸਮ ਦੇ ਚੀਜ਼ ਤਿਆਰ ਕਰਨ ਦੀ ਬਹੁਤ ਸਰਹਾਨਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਦੀ ਬੇਹਤਰੀ ਵਾਸਤੇ ਇਸ ਤਰੀਕੇ ਦੇ ਉਪਰਾਲੇ ਕਰਕੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਵਾਸਤੇ ਇੱਕ ਨਵੀਂ ਦਿਸ਼ਾ ਦੇ ਰਹੀ ਹੈ। ਉਨ੍ਹਾਂ ਨੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨੋਲੋਜੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਿਭਿੰਨ ਖਾਣ ਵਾਲੀਆਂ ਵੰਨਗੀਆਂ ਬਾਰੇ ਕਿਹਾ ਕਿ ਵਿਦਿਆਰਥੀਆਂ ਨੇ ਕਿਸੇ ਪੇਸ਼ੇਵਰ ਵਾਂਗ ਇਹ ਵਸਤਾਂ ਤਿਆਰ ਕੀਤੀਆਂ ਹਨ ਜੋ ਕਿ ਬਹੁਤ ਸਵਾਦੀ ਅਤੇ ਸਿਹਤਮੰਦ ਹਨ। ਸਮਾਰੋਹ ਐਨ.ਸੀ.ਸੀ. ਗੀਤ ਅਤੇ ਰਾਸ਼ਟਰੀ ਗੀਤ ਨਾਲ ਸੰਪੂਰਨ ਹੋਇਆ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਲੁਧਿਆਣਾ ਦੇ ਛੇ ਵਿਧਾਨ ਸਭਾ ਹਲਕਿਆਂ ਦੇ ਅਕਾਲੀ ਦਲ (ਬ) ਦੇ ਇੰਚਾਰਜਾਂ ਦੀ ਅਹਿਮ ਮੀਟਿੰਗ
Ad Position 24