ਇਕਾਈ ਹਸਪਤਾਲ ਦੇ 8 ਵੇਂ ਸਥਾਪਨਾ ਦਿਵਸ ਮੌਕੇ ਸੇਵਾ ਅਤੇ ਮੈਡੀਕਲ ਖੇਤਰ ’ ਚ ਨਵੀਆਂ ਉਚਾਈਆਂ ਛੂਹਣ ਦਾ ਸੰਕਲਪ
ਲੁਧਿਆਣਾ, 7 ਨਵੰਬਰ (ਡਾ. ਤਰਲੋਚਨ ਸਿੰਘ)-ਆਧੁਨਿਕ ਮੈਡੀਕਲ ਸਹੂਲਤਾਂ, ਮਰੀਜ਼ਾਂ ਪ੍ਰਤੀ ਸਮਰਪਣ ਅਤੇ ਮਨੁੱਖਤਾ ਦੀ ਸੇਵਾ ਦੇ ਸੰਕਲਪ ਨਾਲ ਅੱਗੇ ਵਧ ਰਹੇ ਇਕਾਈ ਹਸਪਤਾਲ ਨੇ ਆਪਣਾ 8ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ।
ਇ
ਇਕਾਈ ਹਸਪਤਾਲ ਦੇ 8ਵੇਂ ਸਥਾਪਨਾ ਦਿਵਸ ਅਤੇ ਡਾ. ਬਲਦੇਵ ਸਿੰਘ ਔਲਖ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਦੌਰਾਨ ਕੇਕ ਕੱਟਣ ਦੀ ਰਸਮ ਸਮੇਂ ਡਾ. ਔਲਖ ਦੇ ਨਾਲ ਡਾ. ਕਰਮਵੀਰ ਗੋਇਲ ਅਤੇ ਹੋਰ। ਅਜੀਤ ਤਸਵੀਰ
08-11-2026
ਲੁਧਿਆਣਾ, 7 ਨਵੰਬਰ (ਡਾ. ਤਰਲੋਚਨ ਸਿੰਘ)-ਆਧੁਨਿਕ ਮੈਡੀਕਲ ਸਹੂਲਤਾਂ, ਮਰੀਜ਼ਾਂ ਪ੍ਰਤੀ ਸਮਰਪਣ ਅਤੇ ਮਨੁੱਖਤਾ ਦੀ ਸੇਵਾ ਦੇ ਸੰਕਲਪ ਨਾਲ ਅੱਗੇ ਵਧ ਰਹੇ ਇਕਾਈ ਹਸਪਤਾਲ ਨੇ ਆਪਣਾ 8ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ। ਇਹ ਸਮਾਗਮ ਹਸਪਤਾਲ ਦੇ ਸੰਸਥਾਪਕ ਅਤੇ ਚੇਅਰਮੈਨ ਉੱਘੇ ਯੂਰੋਲੋਜਿਸਟ ਅਤੇ ਕਿਡਨੀ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ ਦੇ ਜਨਮ ਦਿਨ ਦੇ ਮੌਕੇ ਵਿਸ਼ੇਸ਼ ਬਣ ਗਿਆ। ਡਾ. ਔਲਖ ਦੀ ਦੂਰਅੰਦੇਸ਼ੀ ਸੋਚ ਅਤੇ ਅਗਵਾਈ ਹੇਠ ਇਕਾਈ ਹਸਪਤਾਲ ਨੇ ਪਿਛਲੇ ਅੱਠ ਸਾਲਾਂ ਵਿਚ ਪੰਜਾਬ ਦੇ ਸਿਹਤ ਖੇਤਰ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਕਿਡਨੀ ਟਰਾਂਸਪਲਾਂਟ, ਯੂਰੋਲੋਜੀ, ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਵਰਗੀਆਂ ਵਿਸ਼ੇਸ਼ ਸਿਹਤ ਸੇਵਾਵਾਂ ਰਾਹੀਂ ਹਸਪਤਾਲ ਨੇ ਮਰੀਜ਼ਾਂ ਨੂੰ ਅਤਿ-ਆਧੁਨਿਕ ਇਲਾਜ ਦੀਆਂ ਸਹੂਲਤਾਂ ਉਨ੍ਹਾਂ ਦੇ ਆਪਣੇ ਸੂਬੇ ਵਿਚ ਮੁਹੱਈਆ ਕਰਵਾਉਣ ਵੱਲ ਮਹੱਤਵਪੂਰਨ ਕਦਮ ਚੁੱਕੇ ਹਨ। ਇਸ ਮੌਕੇ ਡਾ. ਔਲਖ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਸਪਤਾਲ ਸਿਰਫ਼ ਇਮਾਰਤਾਂ, ਮਸ਼ੀਨਾਂ ਅਤੇ ਆਧੁਨਿਕ ਤਕਨੀਕ ਨਾਲ ਨਹੀਂ ਬਣਦੇ, ਸਗੋਂ ਇਨ੍ਹਾਂ ਦੀ ਅਸਲ ਪਛਾਣ ਉੱਥੇ ਕੰਮ ਕਰਨ ਵਾਲੇ ਲੋਕਾਂ ਦੀ ਮਿਹਨਤ, ਇਮਾਨਦਾਰੀ, ਸਮਰਪਣ ਅਤੇ ਮਰੀਜ਼ਾਂ ਦੇ ਭਰੋਸੇ ਨਾਲ ਬਣਦੀ ਹੈ। ਉਨ੍ਹਾਂ ਕਿਹਾ ਕਿ ਇਕਾਈ ਦੀ ਅਸਲ ਪੂੰਜੀ ਉਹ ਮਰੀਜ਼ ਹਨ ਜਿਨ੍ਹਾਂ ਨੇ ਇਸ ਸੰਸਥਾ ਉਤੇ ਭਰੋਸਾ ਕੀਤਾ ਅਤੇ ਉਹ ਸਮੁੱਚੀ ਟੀਮ ਹੈ ਜੋ ਦਿਨ-ਰਾਤ ਮਰੀਜ਼ਾਂ ਦੀ ਸੇਵਾ ਵਿਚ ਜੁਟੀ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਮਕਸਦ ਸਿਰਫ਼ ਇਕ ਸਫਲ ਹਸਪਤਾਲ ਬਣਾਉਣਾ ਨਹੀਂ, ਸਗੋਂ ਪੰਜਾਬ ਵਿਚ ਅਜਿਹੀ ਮੈਡੀਕਲ ਸੰਸਥਾ ਸਥਾਪਿਤ ਕਰਨਾ ਹੈ, ਜਿੱਥੇ ਵਿਸ਼ਵ ਪੱਧਰੀ ਤਕਨੀਕ ਦੇ ਨਾਲ ਮਨੁੱਖੀ ਸੰਵੇਦਨਾ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਵੇ। ਪੰਜਾਬ ਦੇ ਮਰੀਜ਼ਾਂ ਨੂੰ ਗੰਭੀਰ ਅਤੇ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਲਈ ਦੂਜੇ ਸੂਬਿਆਂ ਜਾਂ ਵਿਦੇਸ਼ਾਂ ਵੱਲ ਜਾਣ ਦੀ ਲੋੜ ਘਟਾਉਣਾ ਵੀ ਸਾਡੀ ਵੱਡੀ ਜ਼ਿੰਮੇਵਾਰੀ ਹੈ। ਸਮਾਗਮ ਦੌਰਾਨ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼, ਟੈਕਨੀਸ਼ੀਅਨਾਂ ਅਤੇ ਸਮੁੱਚੇ ਕਰਮਚਾਰੀਆਂ ਨੇ ਸਭਿਆਚਾਰਕ ਪ੍ਰੋਗਰਾਮਾਂ, ਗੀਤਾਂ, ਨਾਚ ਅਤੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕਾਈ ਪਰਿਵਾਰ ਦੀ ਏਕਤਾ, ਉਤਸ਼ਾਹ ਅਤੇ ਸੰਸਥਾ ਪ੍ਰਤੀ ਮਾਣ ਸਪਸ਼ਟ ਨਜ਼ਰ ਆਇਆ। ਡਾ. ਔਲਖ ਨੇ ਉਨ੍ਹਾਂ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਕਾਈ ਦੇ ਸਫ਼ਰ ਵਿਚ ਕਿਸੇ ਵੀ ਰੂਪ ਵਿਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਜਿਹੜੇ ਸਾਥੀ ਅੱਜ ਸਾਡੇ ਨਾਲ ਕੰਮ ਕਰ ਰਹੇ ਹਨ ਅਤੇ ਜਿਹੜੇ ਕਿਸੇ ਹੋਰ ਰਾਹ ਉੱਤੇ ਅੱਗੇ ਵਧ ਚੁੱਕੇ ਹਨ, ਸਾਰਿਆਂ ਦਾ ਯੋਗਦਾਨ ਇਸ ਸੰਸਥਾ ਦੀ ਯਾਤਰਾ ਦਾ ਹਿੱਸਾ ਹੈ। ਸਾਨੂੰ ਹਰ ਯੋਗਦਾਨ ਦਾ ਸਤਿਕਾਰ ਕਰਦੇ ਹੋਏ ਭਵਿੱਖ ਵੱਲ ਹੋਰ ਮਜ਼ਬੂਤੀ ਨਾਲ ਵਧਣਾ ਚਾਹੀਦਾ ਹੈ। ਉਨ੍ਹਾਂ ਸਮੁੱਚੀ ਟੀਮ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਇਕਾਈ ਨੂੰ ਮੈਡੀਕਲ ਖੇਤਰ ਵਿਚ ਹੋਰ ਉਚੀਆਂ ਮੰਜ਼ਿਲਾਂ ਤੱਕ ਲਿਜਾਉਣ ਲਈ ਨਵੇਂ ਜੋਸ਼, ਨਵੀਂ ਸੋਚ ਅਤੇ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾਵੇ। ਸਮਾਗਮ ਦੇ ਅੰਤ ਵਿਚ ਸਮੁੱਚੇ ਇਕਾਈ ਪਰਿਵਾਰ ਨੇ ਹਮਦਰਦੀ, ਸਮਰਪਣ ਅਤੇ ਭਰੋਸਾ ਦੇ ਮੂਲ ਸਿਧਾਂਤਾਂ ਉਤੇ ਚੱਲਦਿਆਂ ਮਰੀਜ਼ਾਂ ਦੀ ਬਿਹਤਰ ਸੇਵਾ ਅਤੇ ਪੰਜਾਬ ਦੇ ਸਿਹਤ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕਰਨ ਦਾ ਸੰਕਲਪ ਲਿਆ।