12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਐੱਸ.ਐੱਚ.ਓ. ਕਾਹਲੋਂ ਵੱਲੋਂ 15 ਅਗਸਤ ਦੇ ਮੱਦੇਨਜ਼ਰ ਹੰਬੜਾਂ ਇਲਾਕੇ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਹੰਬੜਾਂ, 12 ਅਗਸਤ (ਮੇਜਰ ਹੰਬੜਾਂ)-ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਪੁਲਿਸ ਥਾਣਾ ਲਾਡੋਵਾਲ ਦੇ ਐੱਸ. ਐੱਚ.

Ad Position 21
No active advertisement
ਕਸਬਾ ਹੰਬੜਾਂ ਦੇ ਮੁੱਖ ਚੌਂਕ ਵਿਖੇ 15 ਅਗਸਤ ਨੂੰ ਲੈ ਕੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਕਾਹਲੋਂ, ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਪੁਲਿਸ ਪਾਰਟੀ ਵਾਹਨਾਂ ਦੀ ਚੈਕਿੰਗ ਕਰਨ ਸਮੇਂ। ਤਸਵੀਰ: ਮੇਜਰ ਹੰਬੜਾਂ 13-08-2026
ਹੰਬੜਾਂ, 12 ਅਗਸਤ (ਮੇਜਰ ਹੰਬੜਾਂ)-ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਕਾਹਲੋਂ ਅਤੇ ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ 15 ਅਗਸਤ ਦੇ ਮੱਦੇਨਜਰ ਕਸਬਾ ਹੰਬੜਾਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਇਸ ਸਮੇਂ ਕੀਤੀ ਨਾਕਾਬੰਦੀ ਦੌਰਾਨ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਐੱਸ.ਐੱਚ.ਓ. ਕਾਹਲੋਂ ਨੇ ਨਾਕਾਬੰਦੀ ਦੌਰਾਨ ਕਿਹਾ ਕਿ ਕਿਸੇ ਵੀ ਗਲਤ ਅਨਸਰ ਨੂੰ ਇਲਾਕੇ ਅੰਦਰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਖਾਸ ਕਰਕੇ 15 ਅਗਸਤ ਦੇ ਦਿਨ ਮਨਾਏ ਜਾ ਰਹੇ ਆਜ਼ਾਦੀ ਦਿਵਸ ਦੇ ਜਸ਼ਨਾਂ ਸਮੇਂ ਕਿਸੇ ਨੂੰ ਵੀ ਹੁੱਲੜਬਾਜੀ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਲਾਡੋਵਾਲ ਦੇ ਘੇਰੇ ’ਚ ਪੁਲਿਸ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਤੇ ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹੰਬੜਾਂ ਪੁਲਿਸ ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੀਤੀ ਜਾ ਰਹੀ ਨਾਕਾਬੰਦੀ ਦੌਰਾਨ ਆਮ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੁਲਿਸ ਪਾਰਟੀ ਨਾਲ ਪੀ.ਸੀ.ਆਰ ਦਸਤੇ ਦੇ ਇੰਚਾਰਜ ਏ.ਐੱਸ.ਆਈ ਕੇਵਲ ਸਿੰਘ,ਹੌਲਦਾਰ ਜਸਵੀਰ ਕੌਰ, ਹੌਲਦਾਰ ਜਸਵਿੰਦਰ ਸਿੰਘ ਬਾਣੀਏਵਾਲ, ਹੌਲਦਾਰ ਹਰਦੀਪ ਸਿੰਘ ਜੈਨਪੁਰ, ਮੁਨਸ਼ੀ ਸੁੱਖੀ ਲੀਹਾਂ, ਹੌਲਦਾਰ ਜੀਤੂ ਕੁਮਾਰ ਸਮੇਤ ਹੋਰ ਪੁਲਿਸ ਮੁਲਾਜਮ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਿਸ਼ਵਤ ਲੈਂਦੇ ਕਾਬੂ ਕੀਤਾ ਪਟਵਾਰੀ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਅਗਲੀ ਖ਼ਬਰ ਗੁਰ ਦਸਮੇਸ਼ ਸੇਵਾ ਸੁਸਾਇਟੀ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮ
Ad Position 24