13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਦਿਆਨੰਦ ਹਸਪਤਾਲ ਵਿਖੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਇਮਯੂਨੋਹੀਮੈਟੋਲੋਜੀ ਅਤੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ ਵਲੋਂ ਡਾ. ਰਾਜੇਸ਼ ਕੁਮਾਰ, ਪ੍ਰੋਫੈਸਰ ਅਤੇ ਮੁਖੀ ਦੀ ਅਗਵਾਈ ਹੇਠ ਡੁਮਰਾ ਆਡੀਟੋਰੀਅਮ ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਉਦਘਾਟਨ ਹਸਪਤਾਲ ਮੈਨੇਜਮੈਂਟ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਵਲੋਂ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡਾ. ਸੰਦੀਪ ਸ਼ਰਮਾ, ਡਾ. ਆਸ਼ੀਮਾ ਤਨੇਜਾ, ਡਾ. ਰਾਜੇਸ਼ ਕੁਮਾਰ, ਸੁਸ਼ਾਂਤ ਸ਼ਰਮਾ, ਡਿਪਟੀ ਡਰੱਗਸ ਕੰਟਰੋਲਰ, ਇੰਡੀਆ ਅਤੇ ਵਿਭਾਗ ਦੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ | ਸੈਮੀਨਾਰ ਵਿਚ ਡਾ. ਸੋਨੀਆ ਗੁਪਤਾ, ਆਰਗੇਨਾਈਜ਼ਿੰਗ ਸੈਕ੍ਰੇਟਰੀ ਅਤੇ ਡਾ. ਦੀਪਿਕਾ ਅੱਗਰਵਾਲ, ਜੁਆਇੰਟ ਆਰਗੇਨਾਈਜ਼ਿੰਗ ਸੈਕ੍ਰੇਟਰੀ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ | ਸੈਮੀਨਾਰ ਵਿਚ ਵਿਗਿਆਨਕ ਪ੍ਰੋਗਰਾਮ ਦੇ ਤਹਿਤ ਔਰਲ ਪੇਪਰ ਪ੍ਰਜ਼ੈਂਟੇਸ਼ਨ ਅਤੇ ਈ-ਪੋਸਟਰ ਪ੍ਰਜ਼ੈਂਟੇਸ਼ਨ ਸ਼ਾਮਿਲ ਸਨ, ਜਿਸ ਨਾਲ ਡਾਕਟਰਾਂ, ਰੈਜ਼ੀਡੈਂਟਸ ਅਤੇ ਵਿਦਿਆਰਥੀਆਂ ਨੂੰ ਗਿਆਨ ਸਾਂਝਾ ਕਰਨ ਅਤੇ ਵਿਚਾਰ-ਵਟਾਂਦਰੇ ਦਾ ਮੰਚ ਮਿਲਿਆ | ਆਪਣੇ ਸੰਦੇਸ਼ ਵਿਚ ਬਿਪਿਨ ਗੁਪਤਾ ਨੇ ਇਸ ਤਰ੍ਹਾਂ ਦੇ ਅਕੈਡਮਿਕ ਉਪਰਾਲਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਆਧੁਨਿਕ ਚਿਕਿਤਸਾ ਵਿਚ ਲਗਾਤਾਰ ਸਿੱਖਣ ਅਤੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਅਫੇਰੇਸਿਸ ਵਰਗੀਆਂ ਅਗੇਤਰਨ ਤਕਨਾਲੋਜੀਆਂ ਨੂੰ ਰੋਜ਼ਾਨਾ ਚਿਕਿਤਸਾ ਵਿਚ ਲਾਗੂ ਕਰਨ ਲਈ ਵੱਖ-ਵੱਖ ਵਿਸ਼ੇਸ਼ਤਾਵਾਂ ਵਿਚਕਾਰ ਪੁਲ ਬਣਾਉਣਾ ਜ਼ਰੂਰੀ ਹੈ | ਅੰਤ ਵਿਚ ਧੰਨਵਾਦ ਪ੍ਰਸਤਾਵ ਪੇਸ਼ ਕਰਦੇ ਹੋਏ ਡਾ. ਰਾਜੇਸ਼ ਕੁਮਾਰ ਨੇ ਸਾਰੇ ਮਹਿਮਾਨਾਂ, ਬੁਲਾਰਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ | ਸੈਮੀਨਾਰ ਵਿਚ ਪਲੇਟਲੈਟ ਅਫੇਰੇਸਿਸ, ਥੈਰਾਪਿਊਟਿਕ ਪਲਾਜ਼ਮਾ ਐਕਸਚੇਂਜ: ਮੂਲ ਸਿਧਾਂਤ ਅਤੇ ਗਾਈਡ ਲਾਈਨਜ਼ ਅਤੇ ਇਸ ਦੀਆਂ ਕਲੀਨੀਕਲ ਐਪਲੀਕੇਸ਼ਨਾਂ 'ਤੇ ਵਿਸਤਰਿਤ ਸੈਸ਼ਨ ਸ਼ਾਮਿਲ ਸਨ | ਸੈਮੀਨਾਰ ਵਿਚ ਪੰਜਾਬ ਭਰ ਤੋਂ ਪ੍ਰਸਿੱਧ ਬੁਲਾਰਿਆਂ ਨੇ ਭਾਗ ਲਿਆ | ਸੈਮੀਨਾਰ ਵਿਚ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ, ਪੋਸਟ ਗੈ੍ਰਜੂਏਟ ਵਿਦਿਆਰਥੀਆਂ ਅਤੇ ਡੈਲੀਗੇਟਸ ਦੀ ਸਰਗਰਮ ਭਾਗੀਦਾਰੀ ਰਹੀ, ਜਿਸ ਨਾਲ ਇਹ ਇਕ ਸਫਲ ਅਕੈਡਮਿਕ ਉਪਰਾਲਾ ਸਾਬਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਲਗਾਈ ਸੀਲ ਨੂੰ ਤੋੜਨ ਦੇ ਮਾਮਲੇ 'ਚ ਕੇਸ ਦਰਜ ਅਗਲੀ ਖ਼ਬਰ ਬਰਾਤੀਆਂ 'ਤੇ ਹਮਲੇ ਵਿਚ ਦੋ ਜ਼ਖ਼ਮੀ <br/>
Ad Position 24