13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਰਾਤੀਆਂ 'ਤੇ ਹਮਲੇ ਵਿਚ ਦੋ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਿਵਲ ਹਸਪਤਾਲ ਨੇੜੇ ਲੁਧਿਆਣਾ ਤੋਂ ਪਟਿਆਲੇ ਜਾ ਰਹੀ ਬਰਾਤ 'ਤੇ ਕੁੱਝ ਵਿਅਕਤੀਆਂ ਵਲੋਂ ਕੀਤੇ ਹਮਲੇ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਇਸਲਾਮਗੰਜ ਦੇ ਨੇੜੇ ਰਹਿੰਦੇ ਇਕ ਨÏਜਵਾਨ ਦੀ ਅੱਜ ਬਰਾਤ ਸੀ ਅਤੇ ਬਰਾਤ ਵਿਚ ਸ਼ਾਮਿਲ ਲੋਕ ਪਟਿਆਲਾ ਜਾਣ ਲਈ ਤਿਆਰ ਸਨ ਕਿ ਇਸ ਦÏਰਾਨ ਸਿਵਲ ਹਸਪਤਾਲ ਦੇ ਬਾਹਰ ਕੁੱਝ ਨÏਜਵਾਨਾਂ ਵਲੋਂ ਬਰਾਤ 'ਤੇ ਹਮਲਾ ਕਰ ਦਿੱਤਾ ਗਿਆ | ਇਸ ਵਿਚ ਲੜਕੇ ਦੇ ਰਿਸ਼ਤੇਦਾਰ ਰਾਜੂ ਅਤੇ ਇਕ ਛੋਟਾ ਬੱਚਾ ਜ਼ਖਮੀ ਹੋ ਗਿਆ ਹੈ¢ ਲੜਾਈ ਦਾ ਕਾਰਨ ਪਰਿਵਾਰਕ ਵਿਵਾਦ ਦੱਸਿਆ ਜਾ ਰਿਹਾ ਹੈ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ | ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਐਤਵਾਰ ਨੂੰ ਥਾਣੇ ਦੇ ਬਾਹਰ ਧਰਨਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਦੀ ਹੋਵੇਗੀ | ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ¢

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋਣ ਦੀ ਖੇਡ ਬਣਦੀ ਜਾ ਰਹੀ ਖ਼ਤਰਨਾਕ, ਸਸਕਾਰ ਅਤੇ ਭੋਗ ਦੀਆਂ ਵੀ ਬਣਨ ਲੱਗੀਆਂ ਰੀਲਾ...
Ad Position 24