13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋਣ ਦੀ ਖੇਡ ਬਣਦੀ ਜਾ ਰਹੀ ਖ਼ਤਰਨਾਕ, ਸਸਕਾਰ ਅਤੇ ਭੋਗ ਦੀਆਂ ਵੀ ਬਣਨ ਲੱਗੀਆਂ ਰੀਲਾਂ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 22 ਅਪ੍ਰੈਲ (ਜਸਵਿੰਦਰ ਸਿੰਘ)-ਮੌਜੂਦਾ ਸਮੇਂ ਵਿਚ ਘਰ ਘਰ,ਫੈਕਟਰੀਆਂ, ਦਫਤਰਾਂ ਅਤੇ ਆਉਂਦੇ ਜਾਂਦੇ ਹਰ ਬੱਚੇ ਬੁੱਢੇ ਨੌਜਵਾਨ ਔਰਤਾਂ ਅਤੇ ਵਿਦਿਆਰਥੀਆਂ ਦੇ ਹੱਥ ਵਿਚ ਸਮਾਰਟਫੋਨ ਆਮ ਹੀ ਦੇਖਣ ਨੂੰ ਮਿਲ ਜਾਂਦਾ ਜਾਂਦਾ ਹੈ | ਜੰਮਦੇ ਜਵਾਕ ਨੂੰ ਮਾਂ ਦੀ ਲੋਰੀ ਸੁਣਾਉਣ ਦੀ ਬਜਾਏ ਹੁਣ ਮੋਬਾਇਲ ਤੇ ਚਲਦੇ ਕਾਰਟੂਨ, ਗਾਣਿਆਂ ਜਾਂ ਹੋਰ ਵੀਡੀਓਜ ਰਾਹੀਂ ਮਨ ਪਰਚਾਵਾਂ ਕੀਤਾ ਜਾ ਰਿਹਾ ਹੈ | ਸੋਸ਼ਲ ਮੀਡੀਆ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਪੜੇ ਲਿਖਿਆਂ ਸਮੇਤ ਅਨਪੜਾਂ ਨੇ ਵੀ ਆਪਣੇ ਕਾਰੋਬਾਰ ਸ਼ੁਰੂ ਕੀਤੇ ਅਤੇ ਕਾਰੋਬਾਰ ਵਿੱਚ ਚੰਗੀ ਕਮਾਈ ਵੀ ਕਰ ਰਹੇ ਹਨ | ਸਕੂਲੀ ਵਿਦਿਆਰਥੀਆਂ ਨੂੰ ਤਿੰਨ ਵੇਲੇ ਦੀ ਰੋਟੀ ਖਾਣ ਦੇ ਸਮੇਂ ਮੋਬਾਇਲ ਤੇ ਰੀਲਾਂ ਦੇਖਣ ਦੀ ਆਦਤ ਪੈ ਚੁੱਕੀ ਹੈ | ਉਨ੍ਹਾਂ ਵਲੋਂ ਦੇਖੀ ਜਾ ਰਹੀ ਸਮੱਗਰੀ ਪ੍ਰਤੀ ਮਾਪੇ ਅੱਖਾਂ ਬੰਦ ਕਰਕੇ ਬੈਠੇ ਹਨ | ਇਸ ਤਰ੍ਹਾਂ ਦੇ ਬੱਚਿਆਂ ਨੂੰ ਵਿਗਾੜਨ ਵਿਚ ਸਿੱਧੇ ਅਤੇ ਅਸਿੱਧੇ ਤੌਰ 'ਤੇ ਮਾਤਾ-ਪਿਤਾ ਹੀ ਜਿੰਮੇਵਾਰ ਹਨ | ਬੱਚਿਆਂ ਸਮੇਤ ਨੌਜਵਾਨਾਂ ਦੇ ਵਿਚ ਵਾਇਰਲ ਹੋਣ ਦੀ ਦੋੜ ਨੇ ਕਈ ਘਰਾਂ ਦੇ ਚਿਰਾਗ ਵੀ ਬੁਝਾ ਕੇ ਰੱਖ ਦਿੱਤੇ ਹਨ | ਸੋਸ਼ਲ ਮੀਡੀਆ ਦੀ ਵੱਧ ਰਹੀ ਲੋਕਪ੍ਰੀਯਤਾ ਦਾ ਫਾਇਦਾ ਚੱਕਦੇ ਹੋਏ ਇਸ ਉੱਪਰ ਅਸ਼ਲੀਲ ਸਮੱਗਰੀ ਫੈਲਾਉਣ ਵਾਲੇ ਵੀ ਪਿੱਛੇ ਨਹੀਂ ਹਟ ਰਹੇ | ਲੱਚਰਤਾ ਅਸ਼ਲੀਲਤਾ ਫੈਲਾਉਣ ਵਾਲੀਆਂ ਸਾਈਟਾਂ ਘੱਟ ਉਮਰ ਦੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ | ਬੱਚਿਆਂ ਅਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਵੀ ਸ਼ਰੇ੍ਹਆਮ ਦਿਖਾਏ ਜਾ ਰਹੇ ਹਨ | ਮੋਬਾਇਲ ਉੱਪਰ ਵੱਖ-ਵੱਖ ਸੋਸ਼ਲ ਮੀਡੀਆ ਐਪ ਤੇ ਸਕਰੋਲ ਕਰਨ ਦੌਰਾਨ ਕਦੋਂ ਕਿਸ ਤਰ੍ਹਾਂ ਦੀ ਸਮਗਰੀ ਦੇਖਣ ਨੂੰ ਮਿਲ ਜਾਵੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ | ਮੋਬਾਈਲ ਉੱਪਰ ਅਸ਼ਲੀਲ ਸਮਗਰੀ ਸਾਈਟਾਂ ਉੱਪਰ ਬਿਨ੍ਹਾਂ ਲਾਕ ਲਗਾਏ ਨਾਬਾਲਗ ਬੱਚਿਆਂ ਨੂੰ ਮੋਬਾਇਲ ਦੇਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ | ਸੋਸ਼ਲ ਮੀਡੀਆ ਉਪਰ ਬੇ ਲਗਾਮ ਫੈਲ ਰਹੀ ਅਸ਼ਲੀਲ ਲੱਚਰਤਾ ਨੇ ਕਈ ਘਰ ਉਜਾੜ ਕੇ ਰੱਖ ਦਿੱਤੇ ਹਨ | ਨੌਜਵਾਨ ਮੁੰਡੇ ਕੁੜੀਆਂ ਕੁਰਾਹੇ ਪੈ ਰਹੇ ਹਨ | ਮੋਬਾਈਲ ਉੱਪਰ ਰੀਲਾਂ, ਵਲੋਗ ਅਤੇ ਹੋਰ ਕੰਟੈਂਟ ਉੱਪਰ ਜਿਆਦਾ ਸਮਾਂ ਬਿਤਾਉਣ ਦੇ ਚਲਦੇ ਘਰਾਂ ਵਿਚ ਆਪਸੀ ਪਿਆਰ ਘਟਦਾ ਜਾ ਰਿਹਾ ਹੈ | ਸੋਸ਼ਲ ਮੀਡੀਆ ਤੇ ਆਪਣੇ ਦੋਸਤੀ, ਰਿਸ਼ਤੇਦਾਰਾਂ ਵਿੱਚ ਸ਼ੋਹਰਤ ਚਮਕਾਉਣ ਅਤੇ ਫੈਨ ਫਾਲੋਅਰ ਵਧਾਉਣ ਦੇ ਚੱਕਰ ਵਿਚ ਨੌਜਵਾਨ ਮੁੰਡੇ ਕੁੜੀਆਂ ਬੱਚੇ ਇਥੋਂ ਤੱਕ ਕਿ ਵੱਧ ਉਮਰ ਦੇ ਲੋਕ ਵੀ ਸਟੰਟ ਕਰਨ ਤੋਂ ਬਾਜ ਨਹੀਂ ਆਉਦੇਂ | ਇਨ੍ਹਾਂ ਵੱਲੋਂ ਕੀਤੇ ਜਾ ਰਹੇ ਸਟੰਟਾਂ ਦੇ ਕਾਰਨ ਦੂਸਰੇ ਆਮ ਲੋਕ ਵੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ | ਉਹ ਵੀ ਇੱਕ ਸਮਾਂ ਹੁੰਦਾ ਸੀ ਜਦੋਂ ਲੋਕ ਸਸਕਾਰ ਅਤੇ ਭੋਗ ਤੇ ਅਫਸੋਸ ਪ੍ਰਗਟ ਕਰਨ ਜਾਂਦੇ ਸਨ ਪਰ ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵ ਨੇ ਅਤੇ ਵਾਇਰਲ ਹੋਣ ਦੀ ਆਦਤ ਨੇ ਲੋਕਾਂ ਨੂੰ ਸੰਸਕਾਰ ਅਤੇ ਭੋਗ ਦੀਆਂ ਰੀਲਾਂ ਬਣਾਉਣ ਲਈ ਮਜਬੂਰ ਕਰ ਦਿੱਤਾ ਹੈ | ਸੋਸ਼ਲ ਮੀਡੀਆ ਪਲੇਟਫਾਰਮ ਤੇ ਚੱਲ ਰਹੇ ਲੱਚਰਪੁਣੇ,ਅਸ਼ਲੀਲਤਾ, ਸਟੰਟ ਅਤੇ ਹੋਰ ਸਮਗਰੀ ਫਲਾਉਣ ਦੇ ਉੱਪਰ ਕੋਈ ਸਖਤ ਕਾਨੂੰਨ ਲਾਗੂ ਨਾ ਹੋਣ ਦੇ ਚਲਦੇ ਆਉਣ ਵਾਲਾ ਭਵਿੱਖ ਖਤਰੇ ਵਿਚ ਜਾਪਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਰਾਤੀਆਂ 'ਤੇ ਹਮਲੇ ਵਿਚ ਦੋ ਜ਼ਖ਼ਮੀ <br/> ਅਗਲੀ ਖ਼ਬਰ ਬਾਲ ਸੰਭਾਲ 'ਚ ਇਕ ਨਵਾਂ ਮੀਲ-ਪੱਥਰ <br/>
Ad Position 24