14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਆਪ' ਸਰਕਾਰ ਮੰਡੀ ਪ੍ਰਬੰਧਾਂ ਦੇ ਨਾਲ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ-ਇੰਚ: ਹਰਪ੍ਰੀਤ ਸਿੰਮਕ <br/>

Ad Position 21
No active advertisement
ਅਜੀਤ ਡੈਸਕ 26-04-2026
ਹੰਬੜਾਂ, 25 ਅਪ੍ਰੈਲ (ਮੇਜਰ ਹੰਬੜਾਂ)-ਕਸਬਾ ਹੰਬੜਾਂ ਦੀ ਦਾਣਾ ਮੰਡੀ 'ਚ ਆ ਰਹੀ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ 'ਤੇ ਉਨ੍ਹਾਂ ਨੇ ਮੰਡੀ 'ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ | ਉਨ੍ਹਾਂ ਕਿਹਾ ਕਿ ਸੂਬੇ ਦਾ ਕਿਸਾਨ ਮੰਡੀਆਂ 'ਚ ਬੈਠਾ ਹੈ ਤੇ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਕਾਰਨ ਪੰਜਾਬ ਹਨੇਰੇ ਵਿਚ ਡੁੱਬਿਆ ਹੋਇਆ ਹੈ ਉਸ ਸਮੇਂ ਮੁੱਖ ਮੰਤਰੀ ਵਿਦੇਸ਼ੀ ਦੌਰੇ ਕਰ ਰਹੇ ਹਨ ਤੇ ਸੂਬੇ ਵਿਚ ਇਕ ਤਰ੍ਹਾਂ ਨਾਲ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ ਪਰ 'ਆਪ' ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਹਲਕਾ ਇੰਚਾਰਜ ਸਿੰਮਕ ਨੇ ਦਾਣਾ ਮੰਡੀ ਹੰਬੜਾਂ 'ਚ ਲਿਫਟਿੰਗ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਦੇ ਮੰਡੀ ਪ੍ਰਬੰਧਾਂ ਨੂੰ ਖੋਖਲਾ ਦੱਸਦਿਆਂ ਸਰਕਾਰ ਨੂੰ ਕੋਸਿਆ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮੰਡੀਆਂ 'ਚ ਖ਼ਰੀਦ ਦੀ ਦੇਰੀ ਕਾਰਨ ਕਿਸਾਨਾਂ ਨੂੰ ਖੱਜਲ ਹੋਣਾ ਪਿਆ ਤੇ ਹੁਣ ਮੰਡੀਆਂ 'ਚ ਲਿਫਟਿੰਗ ਦੀ ਸਮੱਸਿਆ ਕਾਰਨ ਮਜ਼ਦੂਰ-ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਸਰਕਾਰ ਦੀ ਮੰਡੀ ਪ੍ਰਬੰਧਾਂ 'ਚ ਨਾਕਾਮੀ ਸਿੱਧ ਕਰਦਾ ਹੈ | ਸਿੰਮਕ ਨੇ ਹੋਰ ਕਿਹਾ ਕਿ ਵਾਧੂ ਬਿਜਲੀ ਦਾ ਢਿੰਡੋਰਾ ਪਿੱਟਣ ਵਾਲੀ 'ਆਪ' ਸਰਕਾਰ ਦੇ ਰਾਜ 'ਚ ਅੱਜ ਲੱਗ ਰਹੇ ਲੰਬੇ ਕੱਟਾਂ ਨੇ ਲੋਕਾਂ ਦਾ ਗਰਮੀ 'ਚ ਜੀਣਾ ਦੁੱਬਰ ਕੀਤਾ ਹੋਇਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਹੰਬੜਾਂ ਦੇ ਪ੍ਰਧਾਨ ਜਥੇ: ਕਰਮਜੀਤ ਸਿੰਘ ਮਲਕਪੁਰ, ਯੂਥ ਅਕਾਲੀ ਦਲ ਹੰਬੜਾਂ ਦੇ ਸਰਕਲ ਪ੍ਰਧਾਨ ਹਰਸ਼ਵੀਰ ਸਿੰਘ ਝੱਮਟ, ਆਗੂ ਕੁਲਦੀਪ ਸਿੰਘ ਸਲੇਮਪੁਰ ਨੇ ਕਿਹਾ ਕਿ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਨੇ 'ਆਪ' ਸਰਕਾਰ ਦੀ ਮਾੜੀ ਕਾਰਗੁਜਾਰੀ ਨੂੰ ਜੱਗ ਜਾਹਰ ਕੀਤਾ ਹੈ | ਇਸ ਮੌਕੇ ਐੱਮ.ਡੀ. ਗੁਰਚਰਨ ਸਿੰਘ ਬਾਠ, ਸੀਨੀਅਰ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਸਾਬਕਾ ਪ੍ਰਧਾਨ ਅਵਤਾਰ ਸਿੰਘ ਤਾਰੀ ਚੀਮਾ, ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਸੋਨੀ ਪੰਡਿਤ, ਸੀਨੀ.ਆਗੂ ਮੇਜਰ ਸਿੰਘ ਚੀਮਾ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਕਪੂਰ ਸਿੰਘ ਘੁੰਮਣ, ਆੜ੍ਹਤੀ ਜਗਤਾਰ ਸਿੰਘ ਕੈਲੇ, ਜਸਵੀਰ ਸਿੰਘ ਰਾਣਾ, ਪਿ੍ੰਸੀਪਲ ਸੁਰਜੀਤ ਸਿੰਘ ਗੌਂਸਪੁਰ, ਸ਼ਿਵ ਕੁਮਾਰ ਨਿੱਬੀ, ਸਤੀਸ਼ ਕੁਮਾਰ ਬਾਂਸਲ, ਪ੍ਰੇਮ ਕੁਮਾਰ ਬਾਂਸਲ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਮੁਨਸ਼ੀ ਸੁਰਜੀਤ ਸਿੰਘ ਸਮੇਤ ਹੋਰ ਕਿਸਾਨ ਮਜ਼ਦੂਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫ਼ਤਹਿ 'ਤੇ 12 ਮਈ ਨੂੰ ਹੋਵੇਗਾ ਵਿਸ਼ਾਲ ਮਾਰਚ-ਬਾਵਾ <br/>... ਅਗਲੀ ਖ਼ਬਰ ਨਗਰ ਨਿਗਮ ਵਲੋਂ ਲਗਾਈ ਸੀਲ ਨੂੰ ਤੋੜਨ ਦੇ ਮਾਮਲੇ 'ਚ ਕੇਸ ਦਰਜ
Ad Position 24