14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫ਼ਤਹਿ 'ਤੇ 12 ਮਈ ਨੂੰ ਹੋਵੇਗਾ ਵਿਸ਼ਾਲ ਮਾਰਚ-ਬਾਵਾ <br/>

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਸ਼ਨ ਕੁਮਾਰ ਬਾਵਾ ਅਤੇ ਹੋਰ | ਤਸਵੀਰ-ਸੇਵਕ ਸਿੰਘ <br/> 26-04-2026
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫ਼ਤਿਹ 'ਤੇ 12 ਮਈ ਨੂੰ ਹੋਵੇਗਾ ਵਿਸ਼ਾਲ ਮਾਰਚ ਕੱਢਿਆ ਜਾਵੇਗਾ | ਅੱਜ ਇਸ ਸਬੰਧੀ ਫਾਊਾਡੇਸ਼ਨ ਦੇ ਆਗੂਆਂ ਵਲੋਂ ਇਕ ਪੱਤਰਕਾਰ ਸੰਮੇਲਨ ਕੀਤਾ ਗਿਆ, ਜਿਸ ਵਿਚ ਫਾਊਾਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕੁਲਦੀਪ ਸਿੰਘ, ਅਸ਼ਵਨੀ ਮਹੰਤ, ਸੁਰਿੰਦਰਪਾਲ ਸਿੰਘ ਬਿੰਦਰਾ, ਵਿਵੇਕ ਸ਼ਰਮਾ, ਪਿ੍ੰਸ ਗੁਪਤਾ, ਕਰਨੈਲ ਸਿੰਘ ਗਿੱਲ, ਹੇਮਰਾਜ ਗੋਇਲ, ਗÏਰਵ ਜੈਨ, ਜਸਵੰਤ ਸਿੰਘ ਛਾਪਾ, ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐਸ., ਵਿਪਨ ਡਾਬਰ, ਸੋਨੀਆ ਅਰੋੜਾ, ਕਮਲਦੀਪ ਕÏਰ ਨੇ ਸ਼ਮੂਲੀਅਤ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਵਾ ਨੇ ਕਿਹਾ ਕਿ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗÏਰਵਮਈ ਇਤਿਹਾਸ ਸਿਰਜਣ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਂ ਦਾ ਖ਼ਾਤਮਾ ਕਰਕੇ ਜੋ ਸਰਹਿੰਦ ਫ਼ਤਿਹ ਕਰਕੇ ਇਤਿਹਾਸ ਸਿਰਜਿਆ ਹੈ, ਉਸ ਦਾ 316ਵਾਂ ਦਿਹਾੜਾ 'ਵਿਸ਼ਾਲ ਫ਼ਤਿਹ ਮਾਰਚ' ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ 12 ਮਈ ਨੂੰ ਸਵੇਰੇ 9.00 ਵਜੇ ਆਰੰਭ ਕਰਕੇ ਵੱਖ-ਵੱਖ ਸਥਾਨਾਂ 'ਤੇ ਪੜਾਅ ਕਰਦਾ ਹੋਇਆ 10.00 ਵਜੇ ਲੁਧਿਆਣਾ ਘੁਮਾਰ ਮੰਡੀ ਪਹੁੰਚੇਗਾ, ਜਿਸ ਦੇ ਸਵਾਗਤ ਘੁਮਾਰ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਆਹਲੂਵਾਲੀਆ ਨੇ ਸਭ ਤਿਆਰੀਆਂ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਹੈ¢ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਅਤੇ ਗੁਰਦੁਆਰਾ ਸ਼ਹੀਦਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਰਾਜਪੂਤ ਸਭਾ ਵਲੋਂ ਵੀ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਫ਼ਤਿਹ ਮਾਰਚ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ¢ ਉਪਰੰਤ ਇਹ ਫ਼ਤਿਹ ਮਾਰਚ ਗੁਰਦੁਆਰਾ ਸਾਹਿਬ ਸਾਹਨੇਵਾਲ ਤੋਂ ਕੁਹਾੜਾ ਹੁੰਦਾ ਵੱਖ ਵੱਖ ਸਥਾਨਾਂ 'ਤੇ ਰੁਕਦਾ ਹੋਇਆ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਿਚ ਪਹੁੰਚੇਗਾ¢ ਇਸ ਸਮੇਂ ਇਕਬਾਲ ਸਿੰਘ ਗਿੱਲ ਨੇ ਮੰਗ ਕੀਤੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾਵੇ¢ ਉਨ੍ਹਾਂ ਕਿਹਾ ਕਿ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹੀ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ¢ ਪਹਿਲੇ ਸਿੱਖ ਲੋਕਰਾਜ ਦੀ ਨੀਂਹ ਰੱਖੀ¢ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ | ਇਸ ਸਮੇਂ ਸਮੁੱਚੇ ਫ਼ਤਿਹ ਮਾਰਚ ਦੇ ਕਨਵੀਨਰ ਜਸਵੰਤ ਸਿੰਘ ਛਾਪਾ ਨੇ ਦੱਸਿਆ ਕਿ 12 ਮਈ ਨੂੰ ਚੱਪੜਚਿੜੀ ਵਿਖੇ ਹੀ ਸਮਾਗਮ ਦੀ ਸਮਾਪਤੀ ਹੋਵੇਗੀ ਜਦ ਕਿ 14 ਮਈ ਨੂੰ ਸਰਹਿੰਦ (ਫ਼ਤਿਹਗੜ੍ਹ ਸਾਹਿਬ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਚ ਪਿ੍ੰਸੀਪਲ ਲਖਵੀਰ ਸਿੰਘ ਦੀ ਸਰਪ੍ਰਸਤੀ ਹੇਠ 'ਸਰਹਿੰਦ ਫ਼ਤਿਹ' 'ਤੇ ਸੈਮੀਨਾਰ ਹੋਵੇਗਾ ਅਤੇ ਇਤਿਹਾਸਿਕ ਅਸਥਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਫ਼ਤਿਹ ਦਾ ਝੰਡਾ ਲਹਿਰਾਇਆ ਸੀ, ਉਸੇ ਅਸਥਾਨ 'ਤੇ ਨਿਹੰਗ ਸਿੰਘ ਫ਼ੌਜਾਂ ਦੀ ਸਰਪ੍ਰਸਤੀ ਹੇਠ ਫ਼ਤਿਹ ਦਾ ਝੰਡਾ ਲਹਿਰਾਇਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਡਾ. ਰਣਜੀਤ ਨੇ ਏ.ਆਈ. ਪਾਵਰਡ 3ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਨਿਵਾਸੀ 60 ਸਾਲਾ ਬਜ਼ੁਰਗ ਮਹਿਲਾ ਦੇ ਬਦਲੇ ਦੋਵੇਂ ਗ... ਅਗਲੀ ਖ਼ਬਰ 'ਆਪ' ਸਰਕਾਰ ਮੰਡੀ ਪ੍ਰਬੰਧਾਂ ਦੇ ਨਾਲ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ-ਇੰਚ: ਹਰਪ੍ਰੀਤ ਸਿੰਮਕ <br/>
Ad Position 24