ਲੁਧਿਆਣਾ, 26 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਅਤੇ ਹਰਭਜਨ ਸਿੰਘ ਦੇ ਨਿਵਾਸ ਸਥਾਨਾਂ ਅੱਗੇ ਆਪ ਵਰਕਰਾਂ ਵਲੋਂ ਕੀਤੇ ਗਏ ਪ੍ਰਦਰਸ਼ਨਾਂ ਦੀ ਕੜੀ ਨਿੰਦਾ ਕੀਤੀ ਹੈ | ਉਨ੍ਹਾਂ ਨੇ ਇਸ ਘਟਨਾ ਨੂੰ ਹਤਾਸ਼ਾ ਦੀ ਨਿਸ਼ਾਨੀ ਕਰਾਰ ਦਿੰਦਿਆਂ ਕਿਹਾ ਕਿ ਆਪ ਦੀ ਨਾਕਾਮੀਆਂ ਨੰੂ ਛੁਪਾਉਣ ਦੀ ਕੋਸ਼ਿਸ਼ ਹੈ | ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੰੂ ਦੂਜਿਆਂ ਤੇ ਉਂਗਲ ਚੁੱਕਣ ਤੋ ਪਹਿਲਾਂ ਆਪਣੇ ਕੰਮਕਾਜ ਦੀ ਸਮੀਖਿਆ ਕਰਨੀ ਚਾਹੀਦੀ ਹੈ | ਉਨ੍ਹਾਂ ਦਾ ਕਹਿਣਾ ਸੀ ਕੀ ਪਾਰਟੀ ਦੇ ਅੰਦਰ ਅੰਸਤੋਸ਼ ਵੱਧ ਰਿਹਾ ਹੈ ਅਤੇ ਕਈ ਆਗੂ ਅਤੇ ਕਾਰਕੁਨ ਇਸ ਨੰੂ ਛੱਡ ਰਹੇ ਹਨ, ਜੋ ਕਿ ਇਸਦੀ ਕਮਜ਼ੋਰ ਹੁੰਦੀ ਸਥਿਤੀ ਨੰੂ ਦਰਸਾਉਂਦਾ ਹੈ | ਉਨ੍ਹਾਂ ਨੇ ਕਿਹਾ ਕਿ ਜਨ ਪ੍ਰਤੀਨਿਧੀਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਨਾ ਅਤੇ ਪੁਤਲੇ ਸਾੜਨਾ ਲੋਕਤੰਤਰਿਕ ਮਹਿਯਾਦਾਵਾਂ ਖ਼ਿਲਾਫ਼ ਹੈ ਅਤੇ ਇਹ ਰਾਜਨੀਤਿਕ ਸੰਸਕਾਰਾਂ ਦੀ ਗਿਰਾਵਟ ਨੰੂ ਦਰਸਾਉਂਦਾ ਹੈ | ਸਰੀਨ ਨੇ ਪ੍ਰਸ਼ਾਸਨ ਨੰੂ ਅਪੀਲ ਕੀਤੀ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪ੍ਰਦਰਸ਼ਨ ਦੌਰਾਨ ਤੋੜਫੋੜ ਜਾ ਅਸ਼ਾਂਤੀ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨੰੂ ਭਵਿੱਖ ਵਿਚ ਰੋਕਿਆ ਜਾ ਸਕੇ |