ਲੁਧਿਆਣਾ, 26 ਅਪ੍ਰੈਲ (ਡਾ. ਤਰਲੋਚਨ ਸਿੰਘ)-ਮੈਡੀਵੇਜ ਹਸਪਤਾਲ, ਫ਼ਿਰੋਜ਼ਪੁਰ ਰੋਡ, ਲੁਧਿਆਣਾ ਵਲੋਂ ਸਾਈਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਬਰੋਟਾ ਰੋਡ, ਨਿਊ ਸ਼ਿਮਲਾਪੁਰੀ ਵਿਖੇ ਅੱਜ ਸਵੇਰੇ 10.00 ਵਜੇ ਤੋਂ ਦੁਪਹਿਰ 1.30 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਵਾਰਡ ਨੰਬਰ 37 ਦੀ ਕੌਂਸਲਰ ਸਰੋਜ ਮੰਨਣ ਵਲੋਂ ਕੀਤਾ ਗਿਆ | ਕੈਂਪ ਵਿਚ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਦੱਸਿਆ ਕਿ ਕੈਂਪ ਵਿਚ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਰੂਪ ਰਿਸ਼ਮਾ ਕੌਰ ਐਮ.ਐਸ. ਗਾਇਨੀ, ਹੱਡੀਆਂ ਦੇ ਮਾਹਿਰ ਡਾ. ਇਸ਼ਫਾਕ ਸਦੀਕ ਮੀਰ ਐਮ.ਐਸ. ਆਰਥੋ, ਨਿਊਰੋਲੋਜੀ ਦੇ ਮਾਹਿਰ ਡਾ. ਦੀਪ ਸ਼ਿਖਾ ਡੀ.ਐਮ. ਨਿਊਰੋ ਅਤੇ ਬੱਚਿਆਂ ਤੇ ਨਵਜਾਤ ਸ਼ਿਸ਼ੂਆਂ ਦੀਆਂ ਬਿਮਾਰੀਆਂ ਦੇ ਪੀ.ਜੀ.ਆਈ. ਚੰਡੀਗੜ੍ਹ ਤੋਂ ਆਏ ਮਾਹਿਰ ਡਾ. ਅਮੀਰ ਡੋਗਰਾ ਐਮ.ਡੀ. ਪੈਡੀ ਐਟਰਿਕ, ਡਾ. ਅਜੇ ਯਾਦਵ ਈ.ਐਮ.ਓ. ਦੇ ਆਧਾਰਿਤ ਟੀਮ ਵਲੋਂ 225 ਤੋਂ ਵਧੇਰੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਉਨ੍ਹਾਂ ਨੇ ਦੱਸਿਆ ਕਿ ਕੈਂਪ ਵਿਚ 80 ਮਰੀਜ਼ਾਂ ਦੀ ਬਲੱਡ ਸ਼ੂਗਰ ਅਤੇ 100 ਤੋਂ ਵੱਧ ਮਰੀਜ਼ਾਂ ਦੀ ਈ.ਸੀ.ਜੀ. ਮੁਫ਼ਤ ਕੀਤੀ ਗਈ | ਉਨ੍ਹਾਂ ਹੋਰ ਦੱਸਿਆ ਕਿ ਕੈਂਪ ਵਿਚ ਜਾਂਚ ਕਰਵਾ ਚੁੱਕੇ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਲਈ ਭਵਿੱਖ ਵਿਚ ਕੀਤੇ ਜਾਣ ਵਾਲੇ ਟੈੱਸਟਾਂ ਵਿਚ ਹਸਪਤਾਲ ਵਲੋਂ ਭਾਰੀ ਛੂਟ ਦਿੱਤੀ ਜਾਵੇਗੀ | ਇਹਨਾਂ ਤੋਂ ਇਲਾਵਾ ਮਰੀਜ਼ਾਂ ਦੀ ਸੀ.ਟੀ. ਸਕੈਨ, ਅਲਟਰਾਸਾਊਾਡ ਸਕੈਨ, ਲੈਬੋਰਟਰੀ ਦੇ ਟੈੱਸਟ ਹਸਪਤਾਲ ਵਲੋਂ ਬਹੁਤ ਹੀ ਵਾਜਬ ਰੇਟ 'ਤੇ ਕੀਤੇ ਜਾਣਗੇ | ਕੈਂਪ ਦੀ ਸਮਾਪਤੀ ਉਪਰੰਤ ਸਕੂਲ ਦੇ ਪ੍ਰਧਾਨ ਡਾ. ਦੀਪਕ ਮੰਨਣ ਅਤੇ ਡਾਇਰੈਕਟਰ ਸਰੋਜ ਮੰਨਣ ਵਲੋਂ ਸਮੂਹ ਡਾਕਟਰੀ ਟੀਮ ਅਤੇ ਹਸਪਤਾਲ ਦੇ ਸਟਾਫ਼ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਨੀਲ ਚੌਧਰੀ, ਗੌਰਵ ਵਰਮਾ, ਬਾਬੂ ਦਿਵਾਕਰ, ਕੁਰੀਅਨ ਐਨ.ਐਸ., ਪ੍ਰਭਜੋਤ ਕੌਰ, ਅਮਨਪ੍ਰੀਤ ਕੌਰ, ਪਵਨਦੀਪ ਕੌਰ, ਗਗਨਦੀਪ ਕੌਰ, ਸੁਰਿੰਦਰ ਕੁਮਾਰ, ਪ੍ਰੀਤ ਇੰਦਰ ਸਿੰਘ, ਪਰਮਿੰਦਰ ਸਿੰਘ ਗਿੱਲ, ਜਗਦੀਪ ਸਿੰਘ ਸੋਹੀ, ਮੋਨੂੰ ਟਾਂਕ, ਕਿਰਨਦੀਪ ਕੌਰ ਭੋਲਾ, ਡਾ. ਰਾਜੇਸ਼ ਅਰੋੜਾ, ਵਿਜੇ ਕੁਮਾਰ ਸ਼ਰਮਾ (ਵਿਕੀ) ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |