29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਆਈਨੌਕਸੈਪ ਵਲੋਂ ਟਾਟਾ ਸਟੀਲ ਦੇ ਲੁਧਿਆਣਾ ਵਿਖੇ 280 ਟੀ.ਪੀ.ਡੀ. ਏ.ਐਸ.ਯੂ. ਪਲਾਂਟ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 27-04-2026
• ਯੂਨਿਟ ਗੈਸੀ ਆਕਸੀਜਨ, ਨਾਈਟ੍ਰੋਜਨ ਅਤੇ ਆਰਗਨ ਦੀ ਸਪਲਾਈ ਯਕੀਨੀ ਬਣਾਏਗਾ
ਲੁਧਿਆਣਾ, 26 ਅਪ੍ਰੈਲ (ਜਤਿੰਦਰ ਭੰਬੀ)-ਆਈਨੌਕਸ ਏਅਰ ਪ੍ਰੋਡਕਟਸ ਪ੍ਰਾਈਵੇਟ ਲਿਮ. (ਆਈਨੌਕਸੈਪ) ਨੇ ਟਾਟਾ ਸਟੀਲ ਲਿਮ. ਦੇ ਲੁਧਿਆਣਾ ਵਿਖੇ ਗ੍ਰੀਨਫੀਲਡ ਇਲੈਕਟਿ੍ਕ ਆਰਕ ਫਰਨੇਸ (ਈ.ਏ.ਐਫ.) ਆਧਾਰਤ ਸਟੀਲ ਨਿਰਮਾਣ ਪਲਾਂਟ ਵਿਚ 280 ਟਨ ਪ੍ਰਤੀ ਦਿਨ (ਟੀ.ਪੀ.ਡੀ.) ਸਮਰੱਥਾ ਵਾਲਾ ਉਚ-ਸ਼ੁੱਧਤਾ ਅਤੇ ਪੂਰੀ ਤਰ੍ਹਾਂ ਆਟੋਮੇਟਿਡ ਕ੍ਰਾਇਓਜੇਨਿਕ ਏਅਰ ਸੈਪਰੇਸ਼ਨ ਯੂਨਿਟ (ਏ.ਐਸ.ਯੂ.) ਸਥਾਪਿਤ ਕੀਤਾ ਹੈ¢ ਇਹ ਯੂਨਿਟ ਗੈਸੀ ਆਕਸੀਜਨ, ਨਾਈਟ੍ਰੋਜਨ ਅਤੇ ਆਰਗਨ ਦੀ ਲਗਾਤਾਰ ਸਪਲਾਈ ਯਕੀਨੀ ਬਣਾਏਗਾ, ਜੋ ਉਚ-ਗੁਣਵੱਤਾ ਵਾਲੇ ਸਟੀਲ ਉਤਪਾਦਨ ਲਈ ਜ਼ਰੂਰੀ ਹਨ | ਇਸ ਪਲਾਂਟ ਦੀ ਸ਼ੁਰੂਆਤ ਉਤਰੀ ਭਾਰਤ ਵਿਚ ਆਈਨੌਕਸੈਪ ਦੇ ਕਾਰੋਬਾਰੀ ਵਿਸਥਾਰ ਨੂੰ ਦਰਸਾਉਂਦੀ ਹੈ ਅਤੇ ਇਸਦੇ ਤਰਲ ਗੈਸ ਵੰਡ ਨੈੱਟਵਰਕ ਨੂੰ ਹੋਰ ਮਜ਼ਬੂਤ ਕਰੇਗੀ¢ ਕੰਪਨੀ ਇਸ ਸਮਰੱਥਾ ਦੀ ਵਰਤੋਂ ਕਰਕੇ ਟੈਂਕਰਾਂ ਰਾਹੀਂ ਉਤਰੀ ਰਾਜਾਂ ਵਿਚ ਗਾਹਕਾਂ ਨੂੰ ਉਦਯੋਗਿਕ ਗੈਸਾਂ ਦੀ ਸਪਲਾਈ ਵੀ ਕਰੇਗੀ, ਜਿਸ ਨਾਲ ਡਿਲੀਵਰੀ ਸਮਾਂ ਘਟੇਗਾ ਅਤੇ ਸਥਾਨਕ ਸਪਲਾਈ ਚੇਨ ਨੂੰ ਮਜ਼ਬੂਤੀ ਮਿਲੇਗੀ | ਪ੍ਰਬੰਧਕੀ ਨਿਰਦੇਸ਼ਕ ਸਿਧਾਰਥ ਜੈਨ ਨੇ ਕਿਹਾ ਕਿ ਇਹ ਪ੍ਰੋਜੈਕਟ ਕੰਪਨੀ ਦੀ ਇੰਜੀਨੀਅਰਿੰਗ ਮੁਹਾਰਤ ਅਤੇ ਉਨਤ 'ਤੇ ਟਿਕਾਊ ਨਿਰਮਾਣ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ¢ ਉਨ੍ਹਾਂ ਅਨੁਸਾਰ, ਇਹ ਏ.ਐਸ.ਯ.ੂ ਪਲਾਂਟ ਸਾਫ਼ ਅਤੇ ਕੁਸ਼ਲ ਸਟੀਲ ਉਤਪਾਦਨ ਨੂੰ ਉਤਸ਼ਾਹਿਤ ਕਰੇਗਾ ਅਤੇ ਖੇਤਰੀ ਗੈਸ ਵੰਡ ਲਈ ਨਵੇਂ ਮÏਕੇ ਖੋਲ੍ਹੇਗਾ¢ ਇਸ ਨਵੇਂ ਵਿਕਾਸ ਨਾਲ ਆਈਨੌਕਸੈਪ ਨੇ ਭਾਰਤ ਵਿਚ ਵੱਡੇ ਉਦਯੋਗਿਕ ਪ੍ਰੋਜੈਕਟਾਂ, ਖ਼ਾਸ ਕਰਕੇ ਸਟੀਲ ਖੇਤਰ ਵਿਚ, ਆਪਣੇ ਭਰੋਸੇਯੋਗ ਭਾਈਵਾਲ ਵਜੋਂ ਦਰਜੇ ਨੂੰ ਹੋਰ ਮਜ਼ਬੂਤ ਕੀਤਾ ਹੈ¢ ਮੌਜੂਦ ਸਮੇਂ ਕੰਪਨੀ 54 ਤੋਂ ਵੱਧ ਸਥਾਨਾਂ 'ਤੇ 4700 ਟੀ.ਪੀ.ਡੀ. ਤੋਂ ਜ਼ਿਆਦਾ ਉਤਪਾਦਨ ਸਮਰੱਥਾ ਨਾਲ ਕੰਮ ਕਰ ਰਹੀ ਹੈ ਅਤੇ 3000 ਤੋਂ ਵੱਧ ਨਿਰਮਾਣ ਇਕਾਈਆਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਸ਼ੀਰਾ ਵਲੋਂ ਵਾਰਡ-48 'ਚ ਕਰਵਾਈ ਮੀਟਿੰਗ 'ਚ ਹੋਇਆ ਵੱਡਾ ਇਕੱਠ ਅਗਲੀ ਖ਼ਬਰ ਕੌਂਸਲਰ ਸ਼ੀਰਾ ਵਲੋਂ ਵਾਰਡ-48 'ਚ ਕਰਵਾਈ ਮੀਟਿੰਗ 'ਚ ਹੋਇਆ ਵੱਡਾ ਇਕੱਠ
Ad Position 24