ਲੁਧਿਆਣਾ, 26 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਦੀ ਆਰੰਭਤਾ ਗੁਰ ਸ਼ਬਦ ਕੀਰਤਨ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ¢ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਨਾਮ ਸਿਮਰਨ ਆਤਮਾ ਦਾ ਸਫ਼ਰ ਹੈ, ਜਿਸ ਦੇ ਆਸਰੇ ਅਸਥੂਲ ਮਨ ਸੂਖਸ਼ਮ ਮੰਡਲ ਵਿਚ ਪੁੱਜਦਾ ਹੈ¢ ਜਿਵੇਂ ਕੋਈ ਪੰਛੀ ਆਪਣੇ ਖੰਭਾਂ ਦੇ ਆਸਰੇ ਉਡ ਕੇ ਆਕਾਸ਼ 'ਚ ਉਡਾਰੀ ਭਰਦਾ ਹੈ ਅਤੇ ਆਪਣੇ ਆਲ੍ਹਣੇ ਵਿਚ ਚਲਾ ਜਾਂਦਾ ਹੈ, ਉਸ ਤਰ੍ਹਾਂ ਪ੍ਰਮਾਤਮਾ ਤੋਂ ਵਿੱਛੜੀ ਇਹ ਜੀਵ ਆਤਮਾ ਨਾਮ ਸਿਮਰਨ ਕਰਕੇ ਪ੍ਰਮਾਤਮਾ ਨਾਲ ਮਿਲਦੀ ਹੈ¢ ਮਹਾਂਪੁਰਸ਼ਾਂ ਨੇ ਉਦਾਹਰਨਾਂ ਦਿੰਦਿਆਂ ਸਮਝਾਇਆ ਜਿਵੇਂ ਦੋ ਲੋਹੇ ਦੇ ਟੁਕੜਿਆਂ ਨੂੰ ਵੈਲਡਿੰਗ ਨਾਲ ਜੁੜਿਆ ਜਾਂਦਾ ਹੈ ਉਸੇ ਤਰ੍ਹਾਂ ਨਾਮ ਸਿਮਰਨ ਵੀ ਇਕ ਅਜਿਹਾ ਬਿਲਡਿੰਗ ਦਾ ਟਾਂਕਾ ਹੈ, ਜਿਸ ਨਾਲ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਿਆ ਜਾਂਦਾ ਹੈ¢ ਜਿਵੇਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਖ਼ੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਸਾਡੇ ਮਨ ਨੂੰ ਸੰਸਾਰਕ ਮਾਇਆ ਦੇ ਪ੍ਰਭਾਵਾਂ ਤੋਂ ਬਚਾਉਣ ਵਾਸਤੇ ਨਾਮ ਸਿਮਰਨ ਦੀ ਲੋੜ ਹੁੰਦੀ ਹੈ¢ ਮਹਾਂਪੁਰਸ਼ਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਾਮ ਸਿਮਰਨ ਆਤਮਾ ਦੀ ਖ਼ੁਰਾਕ ਹੈ, ਅਜੋਕੇ ਦÏਰ 'ਚ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪੰਜ ਪਿਆਰੇ ਜਗਿਆਸੂ ਨੂੰ ਅੰਮਿ੍ਤ ਦੀ ਦਾਤ ਦੇ ਕੇ ਗੁਰਬਾਣੀ ਦੇ ਸ਼ਬਦ ਦੀ ਬਖਸ਼ਿਸ਼ ਕਰਦੇ ਹਨ¢ ਅਸੀਂ ਵੀ ਗੁਰੂ ਦੇ ਪਿਆਰਿਆਂ ਜਾਂ ਰੱਬੀ ਰੰਗ ਵਿਚ ਰੰਗੀਆਂ ਅਭੇਦ ਰੂਹਾਂ ਵਲੋਂ ਜਿਗਿਆਸੂਆਂ ਨੂੰ ਬਖਸ਼ਿਸ਼ ਸ਼ਬਦ ਮਨ ਵਿਚ ਵਸਾਉਣਾ ਹੈ¢