29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵੈਟਸ ਕਲੱਬ ਲੁਧਿਆਣਾ ਵਲੋਂ ਵਿਸ਼ਵ ਵੈਟਰਨਰੀ ਦਿਵਸ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 27-04-2026
ਲੁਧਿਆਣਾ, 26 ਅਪ੍ਰੈਲ (ਜਤਿੰਦਰ ਭੰਬੀ)-ਵੈਟਸ ਕਲੱਬ ਲੁਧਿਆਣਾ ਵਲੋਂ ਹਰ ਸਾਲ ਦੀ ਤਰਾਂ ਵਿਸ਼ਵ ਵੈਟਰਨਰੀ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ | ਇਸ ਸਾਲਾਨਾ ਉਤਸਵ ਮੌਕੇ ਸ਼ਹਿਰਵਾਸੀਆਂ ਦੀ ਸਹੂਲਤ ਲਈ ਕੁੱਤਿਆਂ ਨੂੰ ਹਲ਼ਕਾਅ ਰੋਕੂ ਟੀਕੇ ਲਗਾਉਣ ਅਤੇ ਦੁੱਧ ਟੈਸਟਿੰਗ ਦਾ ਮੁਫ਼ਤ ਕੈਂਪ ਵੀ ਲਗਾਇਆ ਗਿਆ, ਜਿਸਦਾ ਰਸਮੀ ਉਦਘਾਟਨ ਕਲੱਬ ਦੇ ਮੀਤ ਪ੍ਰਧਾਨ ਡਾ. ਗੁਰਚਰਨ ਸਿੰਘ ਤੂਰ, ਸਕੱਤਰ ਜਨਰਲ ਡਾ. ਅਸ਼ਵਨੀ ਸ਼ਰਮਾ, ਵਿੱਤ ਸਕੱਤਰ ਡਾ. ਸੂਰਜ ਭਾਨ ਅਤੇ ਸੀਨੀਅਰ ਰੈਜ਼ੀਡੈਂਟ ਵੈਟ ਡਾ. ਪੀ.ਐਨ. ਵਰਮਨ ਦੀ ਹਾਜ਼ਰੀ ਵਿਚ ਕਲੱਬ ਦੇ ਪ੍ਰਧਾਨ ਡਾ. ਵਿਨੋਦ ਕੁਮਾਰ ਜਿੰਦਲ ਦੁਆਰਾ ਕੀਤਾ ਗਿਆ | ਕੈਂਪ ਵਿਚ ਵੱਡੀ ਗਿਣਤੀ ਪੈਟ ਪਾਲਕਾਂ ਨੇ ਆਪਣੇ ਕੁੱਤਿਆਂ ਨੂੰ ਹਲ਼ਕਾਅ ਰੋਕੂ ਟੀਕੇ ਲਗਵਾਏ | ਇਸ ਮੌਕੇ ਕੀਤੇ ਗਏ ਟੈਕਨੀਕਲ ਸੈਸ਼ਨ ਦੌਰਾਨ ਵਰਲਡ ਵੈਟਰਨਰੀ ਡੇਅ 2026 ਦੇ ਯੂਨੀਵਰਸਲ ਥੀਮ ਵੈਟਨੇਰੀਅਨਜ-ਗਾਰਡੀਅਨਜ ਆਫ ਫੂਡ ਐਂਡ ਹੈਲਥ ਦੇ ਤਹਿਤ ਵੈਟਰਨਰੀ ਡਾਕਟਰਜ਼, ਪਿਲਰਜ ਆਫ ਸਸਟੇਨਏਬਲ ਰੂਰਲ ਇਕਾਨਮੀ ਵਿਸ਼ੇ ਉੱਪਰ ਡਾ. ਅਨਹਦ ਸਿੱਧੂ ਵੱਲੋਂ ਅਪਣਾ ਕੰੁਜੀਵਤ ਖੋਜ ਪੱਤਰ ਪੜਿ੍ਹਆ ਗਿਆ | ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਜਤਿੰਦਰਪਾਲ ਸਿੰਘ ਗਿੱਲ ਨੇ ਵੈਟਸ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਨਾ ਸਿਰਫ਼ ਪੰਜਾਬ ਦੇ ਪਸ਼ੂ ਪਾਲਕਾਂ ਦੇ ਬਿਮਾਰ ਪਸ਼ੂਆਂ ਦਾ ਸਸਤਾ ਤੇ ਵਧੀਆ ਇਲਾਜ ਕਰਨ ਲਈ ਦੇਸ਼ ਭਰ 'ਚੋਂ ਮੋਹਰੀ ਹੈ, ਉੱਥੇ ਇਹ ਸੰਸਾਰ ਪ੍ਰਸਿੱਧ ਵਿੱਦਿਅਕ ਸੰਸਥਾ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਆਮ ਲੋਕਾਂ ਦਾ ਆਰਥਿਕ ਅਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਦਿਨ ਰਾਤ ਇੱਕ ਕਰ ਕੇ ਅਪਣਾ ਬਣਦਾ ਯੋਗਦਾਨ ਪਾ ਰਹੀ ਹੈ | ਪਸ਼ੂ ਪਾਲਣ ਪੰਜਾਬ ਦੇ ਨਿਰਦੇਸ਼ਕ ਡਾਕਟਰ ਪਰਮਦੀਪ ਸਿੰਘ ਵਾਲੀਆ ਨੇ ਮਨੁੱਖੀ ਖ਼ੁਰਾਕ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ, ਅੰਡੇ ਅਤੇ ਮੀਟ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ | ਇਸ ਮੌਕੇ ਵੈਟਰਨਰੀ ਡਾਕਟਰਾਂ, ਵੈਟਰਨਰੀ ਅਧਿਕਾਰੀਆਂ, ਵੈਟਰਨਰੀ ਵਿਦਿਆਰਥੀਆਂ ਤੋਂ ਇਲਾਵਾ ਸਾਬਕਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਡਾਕਟਰ ਸਿਮਰਤ ਸਾਗਰ ਸਿੰਘ, ਡੀਨ ਕਾਲਜ ਆਫ ਬਾਇਓ ਟੈਕਨੌਲੋਜੀ ਡਾਕਟਰ ਆਰ ਐਸ ਸੇਠੀ, ਡੀਨ ਵੈਟਰਨਰੀ ਕਾਲਜ ਲੁਧਿਆਣਾ ਡਾਕਟਰ ਸਵਰਨ ਸਿੰਘ ਰੰਧਾਵਾ, ਕਲੱਬ ਦੀ ਕਾਰਜਕਾਰਨੀ ਦੇ ਸੀਨੀਅਰ ਮੈਂਬਰ ਡਾਕਟਰ ਭੁਪਿੰਦਰ ਸਿੰਘ ਗਿੱਲ, ਡਾਕਟਰ ਪੀ.ਪੀ ਸਿੰਘ, ਡਾਕਟਰ ਸੁਲਭਾ ਜਿੰਦਲ, ਡਾਕਟਰ ਵਿਨੇ ਮੋਹਨ, ਪੈਟਰਨ ਡਾਕਟਰ ਕੁਲਬੀਰ ਸਿੰਘ ਸੰਧੂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਲੁਧਿਆਣਾ ਡਾਕਟਰ ਅਮਰੀਕ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਅਖੀਰ ਵਿੱਚ ਕਲੱਬ ਦੇ ਪ੍ਰਧਾਨ ਡਾਕਟਰ ਵਿਨੋਦ ਕੁਮਾਰ ਜਿੰਦਲ ਨੇ ਕਲੱਬ ਦੀ ਉਸਾਰੀ ਅਧੀਨ ਇਮਾਰਤ ਉੱਪਰ ਹੋਣ ਵਾਲੇ ਲਾਗਤ ਖ਼ਰਚਿਆਂ ਲਈ ਖੁੱਲ ਕੇ ਆਰਥਿਕ ਮਦਦ ਕਰਨ ਅਤੇ ਮੈਂਬਰਸ਼ਿਪ ਦਾ ਦਾਇਰਾ ਹੋਰ ਵਿਸ਼ਾਲ ਕਰਨ ਦੀ ਵੀ ਪੁਰਜ਼ੋਰ ਅਪੀਲ ਕੀਤੀ | ਅੰਤ ਵਿੱਚ ਆਏ ਹੋਏ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ | ਡਾ: ਕੇਵਲ ਅਰੋੜਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਬੀ. ਏ.-ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿਚ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ
Ad Position 24