29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਿਹਤ ਵਿਭਾਗ ਨੇ ਬੱਚਿਆਂ ਵਿਚ ਟੀ.ਬੀ. ਦੀ ਸ਼ੁਰੂਆਤੀ ਪਛਾਣ ਲਈ ਆਰ.ਬੀ.ਐਸ.ਕੇ. ਟੀਮਾਂ ਨੂੰ ਦਿੱਤੀ ਵਿਸ਼ੇਸ਼ ਸਿਖਲਾਈ <br/>

Ad Position 21
No active advertisement
ਅਜੀਤ ਡੈਸਕ 27-04-2026
ਲੁਧਿਆਣਾ, 26 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ, ਲੁਧਿਆਣਾ ਡਾ. ਰਮਨਦੀਪ ਕÏਰ ਦੀ ਅਗਵਾਈ ਹੇਠ ਅੱਜ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਟੀਮਾਂ ਲਈ ਬੱਚਿਆਂ ਵਿਚ ਟੀਬੀ ਦੀ ਪਛਾਣ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਸਬੰਧੀ ਇਕ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ¢ ਇਸ ਸਿਖਲਾਈ ਦਾ ਉਦੇਸ਼ ਸਕੂਲੀ ਬੱਚਿਆਂ ਵਿਚ ਟੀਬੀ ਦੇ ਸੰਭਾਵਿਤ ਕੇਸਾਂ ਦੀ ਸ਼ੁਰੂਆਤੀ ਪਛਾਣ ਕਰਕੇ ਉਨਾਂ ਨੂੰ ਜਲਦ ਤੋਂ ਜਲਦ ਇਲਾਜ ਨਾਲ ਜੋੜਨਾ ਸੀ, ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ¢ ਸਿਖਲਾਈ ਦÏਰਾਨ ਬੱਚਿਆਂ ਵਿਚ ਟੀਬੀ ਦੇ ਆਮ ਅਤੇ ਗੁਪਤ ਲੱਛਣਾਂ ਦੀ ਪਛਾਣ, ਸਕਰੀਨਿੰਗ ਪੋ੍ਰਟੋਕਾਲ, ਰੈਫਰਲ ਪ੍ਰਣਾਲੀ ਅਤੇ ਸਕੂਲ ਸਿਹਤ ਜਾਂਚ ਦÏਰਾਨ ਆਰ.ਬੀ.ਐਸ.ਕੇ ਟੀਮਾਂ ਦੀ ਅਹਿਮ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ¢ ਟੀਮਾਂ ਨੂੰ ਇਹ ਵੀ ਦੱਸਿਆ ਗਿਆ ਕਿ ਕਿਵੇਂ ਸਕੂਲਾਂ ਵਿਚ ਨਿਯਮਤ ਸਿਹਤ ਜਾਂਚ ਦÏਰਾਨ ਉਹ ਸੰਦੇਹਜਨਕ ਲੱਛਣਾਂ ਵਾਲੇ ਬੱਚਿਆਂ ਦੀ ਪਛਾਣ ਕਰਕੇ ਉਨਾਂ ਨੂੰ ਨਿਰਧਾਰਿਤ ਸਿਹਤ ਕੇਂਦਰਾਂ ਤੱਕ ਪਹੁੰਚਾ ਸਕਦੀਆਂ ਹਨ¢ ਸਿਵਲ ਸਰਜਨ ਡਾ. ਰਮਨਦੀਪ ਕÏਰ ਨੇ ਕਿਹਾ ਕਿ ਟੀਬੀ ਦੇ ਖ਼ਾਤਮੇ ਲਈ ਖ਼ਾਸ ਕਰਕੇ ਬੱਚਿਆਂ ਵਿਚ ਮੈਦਾਨੀ ਪੱਧਰ 'ਤੇ ਮਜ਼ਬੂਤ ਨਿਗਰਾਨੀ ਅਤੇ ਸਮੇਂ ਸਿਰ ਪਛਾਣ ਬਹੁਤ ਜ਼ਰੂਰੀ ਹੈ¢ ਆਰ.ਬੀ.ਐਸ.ਕੇ. ਟੀਮਾਂ ਇਸ ਮੁਹਿੰਮ ਦਾ ਅਹਿਮ ਹਿੱਸਾ ਹਨ ਅਤੇ ਸਕੂਲਾਂ ਵਿਚ ਉਨਾਂ ਦੀ ਸਰਗਰਮ ਭੂਮਿਕਾ ਨਾਲ ਬੱਚਿਆਂ ਵਿਚ ਟੀਬੀ ਦੇ ਕੇਸਾਂ ਨੂੰ ਜਲਦੀ ਪਛਾਣਿਆ ਜਾ ਸਕਦਾ ਹੈ¢ ਹਰ ਸ਼ੱਕੀ ਕੇਸ ਨੂੰ ਤੁਰੰਤ ਇਲਾਜ ਨਾਲ ਜੋੜਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ¢ ਉਨਾਂ ਨੇ ਕਿਹਾ ਕਿ ਬੱਚਿਆਂ ਵਿਚ ਟੀਬੀ ਦੀ ਜਲਦੀ ਪਛਾਣ ਹੀ ਇਸ ਬਿਮਾਰੀ 'ਤੇ ਪ੍ਰਭਾਵਸ਼ਾਲੀ ਕਾਬੂ ਪਾਉਣ ਦੀ ਕੁੰਜੀ ਹੈ ਅਤੇ ਇਸ ਲਈ ਮੈਦਾਨੀ ਟੀਮਾਂ ਨੂੰ ਹਰ ਸਮੇਂ ਚÏਕਸ ਅਤੇ ਸੰਵੇਦਨਸ਼ੀਲ ਰਹਿਣ ਦੀ ਲੋੜ ਹੈ¢ ਉਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਟੀਬੀ ਰੋਕਥਾਮ ਮੁਹਿੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਭਾਗੀ ਸਹਿਯੋਗ ਬਹੁਤ ਮਹੱਤਵਪੂਰਨ ਹੈ¢ ਇਸ ਮÏਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਅਤੇ ਜ਼ਿਲਾ ਟੀਬੀ ਅਫ਼ਸਰ ਡਾ. ਆਸ਼ੀਸ਼ ਚਾਵਲਾ ਵੀ ਹਾਜ਼ਰ ਸਨ, ਜਿਨਾਂ ਨੇ ਆਰ.ਬੀ.ਐਸ.ਕੇ. ਟੀਮਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਵਿਚ ਆਪਣੀ ਜ਼ਿੰਮੇਵਾਰੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 37 ਵਿਚ ਬੈਂਸ ਦੀ ਅਗਵਾਈ ਹੇਠ ਅਹਿਮ ਮੀਟਿੰਗ <br/> ਅਗਲੀ ਖ਼ਬਰ ਬੀ. ਏ.-ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿਚ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24