ਆਲਮਗੀਰ, 27 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਦੇ ਘੇਰੇ ਅਧੀਨ ਆਉਂਦੇ ਸਥਾਨਕ ਬਚਿੱਤਰ ਨਗਰ ਸਥਿਤ ਇਕ ਖੇਤ ਵਿਚ ਕਣਕ ਦੇ ਖੜੇ ਨਾੜ ਨੂੰ ਅੱਗ ਲੱਗਣ ਕਾਰਨ ਨਾੜ ਸੜ ਕੇ ਸੁਆਹ ਹੋ ਗਿਆ | ਪ੍ਰਤੱਖ ਦਰਸ਼ੀਆਂ ਅਨੁਸਾਰ ਨਾੜ ਨੂੰ ਅੱਗ ਲੱਗਣ ਨਾਲ ਇਲਾਕੇ ਅੰਦਰ ਧੰੂਏਾ ਦੇ ਬੱਦਲਾਂ ਕਾਰਨ ਘੁੱਪ ਹਨੇਰਾ ਛਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨੀਂ ਕਣਕ ਦੀ ਕਟਾਈ ਕਰਵਾ ਕੇ ਤੂੜੀ ਬਣਾਉਣ ਵਾਸਤੇ ਨਾੜ ਨੂੰ ਰੱਖਿਆ ਹੋਇਆ ਸੀ ਅਤੇ ਮਸ਼ੀਨ ਨਾ ਮਿਲਣ ਕਾਰਨ ਤੂੜੀ ਬਣਾਉਣ ਤੋਂ ਲੇਟ ਹੋ ਗਏ | ਅੱਜ ਦੁਪਹਿਰ ਸਮੇਂ ਨਾੜ ਨੂੰ ਅਚਾਨਕ ਅੱਗ ਲੱਗ ਗਈ ਅਤੇ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਕਿਸੇ ਨੇ ਫਾਇਰ ਬਿ੍ਗੇਡ ਨੂੰ ਸੂਚਨਾ ਦੇ ਦਿੱਤੀ ਸੀ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਅੱਗ ਦੇ ਕਾਬੂ ਪਾਇਆ |
ਅੱਗ ਲੱਗਣ ਨਾਲ ਕਣਕ ਦਾ ਨਾੜ ਸੜ ਕੇ ਹੋਇਆ ਸੁਆਹ <br/>
ਅਜੀਤ ਡੈਸਕ
28-04-2026