25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੰਤ ਬਾਬਾ ਬਲਜੀਤ ਸਿੰਘ ਪਾਤੜਾਂ ਵਾਲਿਆਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Ad Position 21
No active advertisement
ਅਜੀਤ ਡੈਸਕ 28-04-2026
ਜਗਰਾਉਂ, 27 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਬਲਜੀਤ ਸਿੰਘ ਪਾਤੜਾਂ ਵਾਲਿਆਂ ਨਮਿਤ ਪ੍ਰਕਾਸ਼ ਕਰਵਾਈਆਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਨਾਨਕਸਰ ਸੇਲਵਾਲ ਪਾਤੜਾਂ ਵਿਖੇ ਹੋਈ | ਇਹ ਸਮਾਗਮ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਅਤੇ ਸੰਤ ਬਾਬਾ ਸੇਵਾ ਸਿੰਘ ਨਾਨਕਸਰ ਦੀ ਨਿਗਰਾਨੀ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸਮਾਗਮ ਵਿਚ ਸੰਤ ਮਹਾਂਪੁਰਖ, ਕੀਰਤਨੀ ਜਥਿਆਂ, ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ, ਵਿੱਦਿਅਕ ਆਦਿ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਸਮਾਗਮ ਵਿਚ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੇ ਸੇਵਾਦਾਰਾਂ ਨੇ ਹਾਜ਼ਰੀਆਂ ਭਰੀਆਂ | ਸਮਾਗਮ ਵਿਚ ਸਜਾਏ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਦੀ ਅਰਦਾਸ ਸੰਤ ਬਾਬਾ ਸੇਵਾ ਸਿੰਘ ਨਾਨਕਸਰ, ਪਹੁੰਚੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਅਤੇ ਸਟੇਜ਼ ਦੀ ਸੇਵਾ ਬਾਬਾ ਤੇਜਿੰਦਰ ਸਿੰਘ ਵਲੋਂ ਬਾਖ਼ੂਬੀ ਨਾਲ ਨਿਭਾਈ ਗਈ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੰਤ ਬਾਬਾ ਬਲਜੀਤ ਸਿੰਘ ਪਾਤੜਾਂ ਵਾਲੇ ਪ੍ਰਮਾਤਮਾਂ ਨਾਲ ਇਕਮੁੱਕ ਹੋਈ ਪਵਿੱਤਰ ਰੂਹ ਸਨ | ਇੰਨ੍ਹਾਂ ਕਰੀਬ ਅੱਧੀ ਸਦੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਲਈ ਕਾਰਜ ਕੀਤੇ ਹਨ | ਇੰਨ੍ਹਾਂ ਵਲੋਂ ਧਾਰਮਿਕ, ਸਮਾਜਿਕ, ਵਿਦਿਅਕ ਆਦਿ ਖੇਤਰ ਵਿਚ ਪਾਏ ਗਏ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾਵੇਗਾ | ਇਸ ਦੌਰਾਨ ਕਰੀਬ ਇਕ ਦਰਜਨ ਤੋਂ ਵੱਧ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵਲੋਂ ਸੋਗ ਸੰਦੇਸ਼ ਵੀ ਭੇਜੇ ਗਏ | ਇਸ ਸਮਾਗਮ ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਸੰਤ ਬਾਬਾ ਭਾਗ ਸਿੰਘ ਨਾਨਕਸਰ, ਸੰਤ ਬਾਬਾ ਜੀਵਾ ਸਿੰਘ ਬੇਗਮਪੁਰਾ, ਸੰਤ ਬਾਬਾ ਅਮੀਰ ਸਿੰਘ ਜਵੱਦੀ, ਸੰਤ ਬਾਬਾ ਤਰਲੋਚਨ ਸਿੰਘ, ਬਾਬਾ ਲਖਵਿੰਦਰ ਸਿੰਘ ਬਿੰਦਰ ਰਾਜਸਥਾਨ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਿਨਾਮ ਸਿੰਘ ਸੀਸ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਅਮਰੀਕ ਸਿੰਘ ਪੁੜੈਣ, ਬਾਬਾ ਬਲਜੀਤ ਸਿੰਘ ਬੀਰੀ ਆਦਿ ਮਹਾਂਪੁਰਖਾਂ ਨੇ ਸੰਤ ਬਾਬਾ ਬਲਜੀਤ ਸਿੰਘ ਪਾਤੜਾਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਸਮਾਗਮ ਵਿਚ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਮਨਦੀਪ ਸਿੰਘ ਨਾਨਕਸਰ, ਗਿਆਨੀ ਸੁਖਦੇਵ ਸਿੰਘ ਪਟਿਆਲਾ, ਭਾਈ ਅੰਮਿ੍ਤਪਾਲ ਸਿੰਘ ਨਾਨਕਸਰ, ਭਾਈ ਇਕਬਾਲ ਸਿੰਘ ਝੋਰੜਾਂ, ਭਾਈ ਜਸਪ੍ਰੀਤ ਸਿੰਘ ਆਦਿ ਰਾਗੀ ਜਥਿਆਂ ਨੇ ਵੈਰਾਗ ਭਰੇ ਸ਼ਬਦਾਂ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਲਕਾ ਦੱਖਣੀ ਅੰਦਰ ਮੁਨਾਫਾਖੋਰ ਧਨਾਢਾਂ ਵਲੋਂ ਖ਼ਰੀਦ ਕੇ ਖਾਲੀ ਛੱਡੇ ਪਲਾਟਾਂ 'ਚ ਲੱਗ ਰਹੇ ਹਨ ਕੂੜੇ ਦੇ ਢੇਰ <br/> ਅਗਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਪਾਣੀ ਦੀ ਸੰਭਾਲ ਨੰੂ ਲੈ ਕੇ ਕੱਢੀ ਜਾਗਰੂਕਤਾ ਰੈਲੀ <br/>
Ad Position 24