25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹਲਕਾ ਦੱਖਣੀ ਅੰਦਰ ਮੁਨਾਫਾਖੋਰ ਧਨਾਢਾਂ ਵਲੋਂ ਖ਼ਰੀਦ ਕੇ ਖਾਲੀ ਛੱਡੇ ਪਲਾਟਾਂ 'ਚ ਲੱਗ ਰਹੇ ਹਨ ਕੂੜੇ ਦੇ ਢੇਰ <br/>

Ad Position 21
No active advertisement
ਅਜੀਤ ਡੈਸਕ 28-04-2026
ਕੁਲਵੰਤ ਸਿੰਘ ਸੱਪਲ
ਡਾਬਾ/ਲੁਹਾਰਾ, 27 ਅਪ੍ਰੈਲ-ਹਲਕਾ ਦੱਖਣੀ ਅੰਦਰ ਮੁਨਾਫਾਖੋਰ ਧਨਾਢਾਂ ਵਲੋਂ ਖਰੀਦ ਕੇ ਛੱਡੇ ਹੋਏ ਖਾਲੀ ਪਲਾਟਾਂ ਵਿਚ ਪਏ ਕੂੜੇ ਦੇ ਢੇਰਾਂ ਕਾਰਨ ਇਲਾਕੇ ਦੇ ਲੋਕ ਬਹੁਤ ਪੇ੍ਰਸ਼ਾਨ ਹਨ ਅਤੇ ਥਾਂ-ਥਾਂ 'ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਕਿਸੇ ਵੇਲੇ ਵੀ ਕੋਈ ਭਿਆਨਕ ਜਾਨ ਲੇਵਾ ਬਿਮਾਰੀ ਆਪਣੇ ਪੈਰ ਪਸਾਰ ਸਕਦੀ ਹੈ | ਹਲਕੇ ਦਾ ਕੋਈ ਵੀ ਐਸਾ ਮੁਹੱਲਾ ਨਹੀਂ ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ | ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕਾ ਡਾਬਾ ਲੁਹਾਰਾ ਰੋਡ, ਸਟਾਰ ਰੋਡ, ਇੰਡੀਅਨ ਸਕੂਲ ਦੇ ਸਾਹਮਣੇ ਅਤੇ ਸਬਜ਼ੀ ਮੰਡੀ ਦੇ ਨਜ਼ਦੀਕ ਖਾਲੀ ਪਲਾਟ ਅਤੇ ਗਲੀ/ਮੁਹੱਲਿਆਂ ਦੇ ਕਈ ਬੇਆਬਾਦ ਪਲਾਟਾਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ | ਇਹ ਕੂੜਾ ਇਲਾਕਾ ਵਾਸੀਆਂ ਦੀ ਸਿਹਤ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ, ਕਿਉਂਕਿ ਕੂੜੇ ਵਿਚੋਂ ਉਠਦੀ ਗੰਦੀ ਬਦਬੂ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ | ਕੂੜੇ ਦੇ ਢੇਰਾਂ ਤੋਂ ਪੈਦਾ ਹੋ ਰਹੇ ਮੱਖੀ ਅਤੇ ਮੱਛਰਾਂ ਦੀ ਭਰਮਾਰ ਕਾਰਨ ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਦੇ ਇਲਾਕੇ ਵਿਚ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ | ਅੱਗੇ ਬਰਸਾਤਾਂ ਦਾ ਮੌਸਮ ਹੋਣ ਕਾਰਨ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ | ਇਸ ਕੂੜੇ ਸਬੰਧੀ ਰਾਜਨੀਤਿਕ ਆਗੂ ਅਤੇ ਨਗਰ ਨਿਗਮ ਦੇ ਕਰਮਚਾਰੀ ਕਦੇ ਕਦੇ ਸਫ਼ਾਈ ਕਰਵਾਉਣ ਲਈ ਆ ਜਾਂਦੇ ਹਨ ਅਤੇ ਫ਼ੋਟੋਆਂ ਅਤੇ ਵੀਡੀਓ ਕਰਵਾਉਣ ਉਪਰੰਤ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਪਾ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕੂੜੇ ਨੂੰ ਚੁਕਵਾ ਕੇ ਸਫ਼ਾਈ ਕਰਵਾਈ ਜਾ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਉਲਟ ਨਜ਼ਰ ਆਉਂਦੀ ਹੈ, ਜਿਸ ਦੀ ਬਦੌਲਤ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ | ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਇਲਾਕੇ ਵਿਚ ਕੋਈ ਵੀ ਬਿਮਾਰੀ ਫੈਲਣ ਤੋਂ ਪਹਿਲਾਂ ਜਿੱਥੇ ਜਿੱਥੇ ਵੀ ਖਾਲੀ ਪਲਾਟਾਂ ਵਿਚ ਕੂੜਾ ਪਿਆ ਹੈ, ਉਸ ਨੂੰ ਚੁਕਾਇਆ ਜਾਵੇ ਅਤੇ ਪਲਾਟ ਮਾਲਕਾਂ ਦੇ ਚਲਾਨ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਆਰਮੀ ਸਕੂਲਾਂ 'ਚ ਮਾਤ-ਭਾਸ਼ਾ ਪੰਜਾਬੀ ਨੂੰ ਪੜ੍ਹਾਉਣ ਦੀ ਵਿਵਸਥਾ ਤੋਂ ਪਿੱਛੇ ਹਟਣ ਦੀ ਨਿ... ਅਗਲੀ ਖ਼ਬਰ ਸੰਤ ਬਾਬਾ ਬਲਜੀਤ ਸਿੰਘ ਪਾਤੜਾਂ ਵਾਲਿਆਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>
Ad Position 24