26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੰਸਦ 'ਚ ਮਹਿਲਾ ਰਾਖਵਾਂ ਬਿੱਲ ਅਟਕਣ 'ਚ ਭਾਜਪਾ ਮਹਿਲਾ ਮੋਰਚਾ ਵਲੋਂ ਮਸ਼ਾਲ ਰੋਸ ਮਾਰਚ <br/>

Ad Position 21
No active advertisement
ਅਜੀਤ ਡੈਸਕ 02-05-2026
ਲੁਧਿਆਣਾ, 1 ਮਈ (ਭੁਪਿੰਦਰ ਸਿੰਘ ਬੈਂਸ)-ਭਾਜਪਾ ਮਹਿਲਾ ਮੋਰਚਾ ਵਲੋਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ੀਨੂੰ ਚੁੱਘ ਦੀ ਅਗਵਾਈ ਹੇਠ ਸੰਸਦ ਵਿਚ ਵਿਰੋਧੀ ਧਿਰਾਂ ਵਲੋਂ ਮਹਿਲਾ ਰਾਖਵਾਂ ਬਿੱਲ ਪਾਸ ਨਾ ਹੋਣ ਦੇ ਵਿਰੋਧ ਵਿਚ ਸ਼ਹਿਰ ਵਿਚ ਮਸ਼ਾਲ ਰੋਸ ਮਾਰਚ ਕੱਢਿਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਮਹਿਲਾ ਆਗੂਆਂ ਅਤੇ ਕਾਰਕੁੰਨਾਂ ਨੇ ਭਾਗ ਲਿਆ | ਇਸ ਮੌਕੇ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਅਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਰੋਸ ਮਾਰਚ ਦੌਰਾਨ ਭਾਜਪਾ ਮਹਿਲਾ ਆਗੂਆਂ ਨੇ ਕੇਂਦਰ ਸਰਕਾਰ ਦੇ ਹੱਕ ਵਿਚ ਨਾਅਰੇਬਾਜ਼ੀ ਕਰਦੇ ਹੋਏ, ਵਿਰੋਧੀ ਧਿਰਾਂ ਦੇ ਰਵੱਈਏ ਦੀ ਕੜੀ ਨਿੰਦਾ ਕੀਤੀ | ਇਸ ਮੌਕੇ ਮਹਿਲਾ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਸਮਾਜਿਕ-ਰਾਜਨੀਤਿਕ ਹੱਕਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸੇ ਦਿ੍ਸ਼ਟੀਕੋਣ ਤਹਿਤ ਸੰਸਦ ਵਿਚ ਮਹਿਲਾ ਰਾਖਵਾਂ ਬਿੱਲ ਪੇਸ਼ ਕੀਤਾ ਗਿਆ ਸੀ | ਜਿਸ ਨਾਲ ਮਹਿਲਾਵਾਂ ਨੰੂ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਵਾਜਬ ਅਗਵਾਈ ਮਿਲ ਸਕੇ | ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਨੇ ਰਾਜਨੀਤਿਕ ਸਵਾਰਥਾਂ ਕਰਕੇ ਬਿੱਲ ਪਾਸ ਨਹੀ ਹੋਣ ਦਿੱਤਾ ਜੋ ਮਹਿਲਾਵਾਂ ਨਾਲ ਸਿੱਧਾ ਧੋਖਾ ਹੈ | ਇਸ ਤੋ ਇਲਾਵਾ ਸੰਸਦ ਦੇ ਬਾਹਰ ਬਿੱਲ ਪਾਸ ਨਾ ਹੋਣ ਤੇ ਵਿਰੋਧੀ ਧਿਰਾਂ ਵਲੋਂ ਤਾੜੀਆਂ ਵਜਾਉਣ ਦੀ ਘਟਨਾ ਨੰੂ ਵੀ ਨਿੰਦਣਯੋਗ ਕਰਾਰ ਦਿੱਤਾ ਗਿਆ | ਭਾਜਪਾ ਆਗੂਆਂ ਨੇ ਦਿ੍ੜਤਾ ਨਾਲ ਕਿਹਾ ਕਿ ਪਾਰਟੀ ਮਹਿਲਾਵਾਂ ਦੇ ਵਿਕਾਸ ਅਤੇ ਅਧਿਕਾਰਾਂ ਲਈ ਲਗਾਤਾਰ ਸੰਘਰਸ਼ ਕਰਦੀ ਰਹੇਗੀ ਅਤੇ ਭਵਿੱਖ ਵਿਚ ਵੀ ਇਸ ਮਸਲੇ ਨੰੂ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਵੇਗਾ | ਇਸ ਮੌਕੇ ਲੀਨਾ ਟਪਾਰੀਆ, ਪੂਨਮ ਰੱਤਰਾ, ਰੇਣੂ ਥਾਪਰ ਸਮੇਤ ਕਈ ਭਾਜਪਾ ਮਹਿਲਾ ਕੌਂਸਲਰ ਅਤੇ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਆਲੋਵਾਲ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਕਬੀਰ ਨਗਰ 'ਚ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ <br/>
Ad Position 24