07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਨੇ ਉਦਯੋਗਿਕ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਸੀਸੂ ਕੰਪਲੈਕਸ ਫੋਕਲ ਪੁਆਇੰਟ ਵਿਖੇ ਇਕ ਉਚ-ਪੱਧਰੀ ਉਦਯੋਗਿਕ ਸੈਸ਼ਨ ਕਰਵਾਇਆ,ਜਿਸ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸ਼ਿਰਕਤ ਕੀਤੀ, ਉਨ੍ਹਾਂ ਨਾਲ ਨਗਰ ਨਿਗਮ ਦੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਵੀ ਹਾਜ਼ਰ ਸਨ | ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸੀਸੂ ਕੰਪਲੈਕਸ 'ਚ 52 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟ ਲਾਂਚ ਕੀਤੇ | ਸੀਸੂ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਮੰਤਰੀ ਅਰੋੜਾ ਦਾ ਸਵਾਗਤ ਕਰਦਿਆਂ ਉਦਯੋਗਿਕ ਭਾਈਚਾਰੇ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਉਨ੍ਹਾਂ ਸਾਹਮਣੇ ਰੱਖੀਆਂ ਅਤੇ ਪੰਜਾਬ ਸਰਕਾਰ ਦਾ ਇਤਿਹਾਸਕ ਪੀ.ਐਸ.ਆਈ.ਈ.ਸੀ. ਲੀਜ਼ਹੋਲਡ ਟੂ ਫਰੀਹੋਲਡ ਨੀਤੀ ਨੂੰ ਲਾਗੂ ਕਰਨ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਦਯੋਗਿਕ ਭਾਈਚਾਰਾ ਲਗਭਗ 50 ਸਾਲਾਂ ਤੋਂ ਇਸ ਸੁਧਾਰ ਦੀ ਮੰਗ ਕਰ ਰਿਹਾ ਸੀ | ਉਨ੍ਹਾਂ ਈ.ਐਸ.ਆਈ.ਸੀ. ਡਿਸਪੈਂਸਰੀ ਅਪਗ੍ਰੇਡੇਸ਼ਨ ਦਾ ਮੁੱਦਾ ਉਠਾਉਣ ਤੋਂ ਇਲਾਵਾ ਕੂੜੇ ਦੀ ਸਮੱਸਿਆ ਅਤੇ ਕਈ ਹੋਰ ਮੰਗਾਂ ਰੱਖੀਆਂ | ਕੈਬਨਿਟ ਮੰਤਰੀ ਅਰੋੜਾ ਨੇ ਭਰੋਸਾ ਦਿੱਤਾ ਕਿ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ 18 ਮਈ ਨੂੰ ਕੂੜਾ ਇਕੱਠਾ ਕਰਨ ਦਾ ਟੈਂਡਰ ਖੋਲਿ੍ਹਆ ਜਾਵੇਗਾ,ਜਿਸ ਨਾਲ ਉਦਯੋਗਿਕ ਜ਼ੋਨਾਂ ਸਮੇਤ ਸ਼ਹਿਰ 'ਚ ਸਫ਼ਾਈ ਅਤੇ ਰਹਿੰਦ-ਖੂੰਹਦ ਪ੍ਰਬੰਧਨ ਸੇਵਾਵਾਂ 'ਚ ਸੁਧਾਰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਨਾਲ ਗੱਲ ਕਰਕੇ ਕਾਮਿਆਂ ਦੀ ਸਹੂਲਤ ਲਈ ਬੱਸ ਸੇਵਾ ਦਾ ਹੱਲ ਕੱਢਿਆ ਜਾਵੇਗਾ | ਫ਼ਿਰੋਜ਼ਪੁਰ ਰੋਡ 'ਤੇ ਮੈਗਾ ਪਾਰਕਿੰਗ ਸਹੂਲਤ ਵਿਕਸਤ ਕੀਤੀ ਜਾਵੇਗੀ | ਇੰਟਰ ਐਕਸ਼ਨ ਸੈਸ਼ਨ ਨੇ ਸਿੱਧੇ ਸਹਿਯੋਗ ਅਤੇ ਵਿਹਾਰਕ ਹੱਲਾਂ ਰਾਹੀਂ ਉਦਯੋਗਿਕ ਮੁੱਦਿਆਂ ਨੂੰ ਹੱਲ ਕਰਨ ਲਈ ਸੀਸੂ ਅਤੇ ਪੰਜਾਬ ਸਰਕਾਰ ਵਿਚਕਾਰ ਵਧ ਰਹੇ ਤਾਲਮੇਲ ਨੂੰ ਦਰਸਾਇਆ | ਇਸ ਮੌਕੇ ਜੇ.ਐਸ. ਭੋਗਲ, ਹਨੀ ਸੇਠੀ, ਡਾ. ਐਸ.ਬੀ. ਸਿੰਘ, ਸਰਵਜੀਤ ਸਿੰਘ, ਕਨਿਸ਼ ਕੌੜਾ, ਅਜੈ ਭਾਰਤੀ, ਗੌਤਮ ਮਲਹੋਤਰਾ, ਜੇ.ਕੇ. ਸਬਲੋਕ, ਅਮਨ ਬਾਸੀ, ਰਾਹੁਲ ਆਹੂਜਾ, ਮਿੰਨੀ ਰਿਆਤ, ਮਦਨ ਬਾਸੀ, ਸੂਰਜ ਬਾਸੀ, ਓ.ਪੀ. ਬਾਸੀ, ਕੇ.ਕੇ. ਸੇਠ,ਰਾਹੁਲ ਵਰਮਾ, ਟੀ.ਆਰ. ਮਿਸ਼ਰਾ, ਅਜਮੇਰ ਸਿੰਘ, ਸੰਦੀਪ ਜੈਨ ਅਤੇ ਅਸ਼ਵਨੀ ਗੋਇਲ ਤੋਂ ਇਲਾਵਾ ਉਦਯੋਗਿਕ ਭਾਈਚਾਰੇ ਦੇ ਕਈ ਹੋਰ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਐਕਸੀਲੈਂਟ ਐਵਾਰਡ ਨ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24
No active advertisement