ਢੰਡਾਰੀ ਕਲਾਂ/ਲੁਧਿਆਣਾ, 3 ਮਈ (ਜਸਵੀਰ ਸਿੰਘ ਬੰਗਾ)-ਤੜਕਸਾਰ ਆਈ ਤੇਜ਼ ਹਨ੍ਹੇਰੀ ਅਤੇ ਚੱਲੇ ਝੱਖੜ ਨੇ ਜਿੱਥੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ, ਉਥੇ ਹੀ ਜਸਪਾਲ ਬਾਂਗਰ ਵਿਖੇ ਹਨ੍ਹੇਰੀ-ਝੱਖੜ ਕਾਰਨ ਹਾਈਟੈਨਸ਼ਨ ਤਾਰਾਂ ਦਾ ਪੋਲ ਸੜਕ 'ਤੇ ਆ ਡਿੱਗਾ, ਜਿਸ ਕਾਰਨ ਉਪਰੋਂ ਲੰਘ ਰਹੀਆਂ ਹਾਈਟੈਨਸ਼ਨ ਤਾਰਾਂ ਨੁਕਸਾਨੀਆਂ ਗਈਆਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਲਾਈ ਵੀ ਗੁੱਲ ਹੋ ਗਈ | ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਅਤੇ ਖ਼ਾਸ ਕਰੇ ਉਦਯੋਗਪਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ |
ਹਨ੍ਹੇਰੀ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਦਰਖ਼ਤ ਸੜਕਾਂ 'ਤੇ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਨੁਕਸਾਨੀਆਂ ਗਈਆਂ | ਹਾਈਟੈਨਸ਼ਨ ਤਾਰਾਂ ਦਾ ਪੋਲ ਡਿੱਗਣ ਕਾਰਨ ਇਕ ਦਮ ਬਿਜਲੀ ਠੱਪ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਵਿਚ ਹਨੇਰਾ ਛਾ ਗਿਆ | ਡਿੱਗੇ ਪੋਲ ਕਾਰਨ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ, ਕਿਉਂਕਿ ਪਹਿਲਾਂ ਹੀ ਸਨਅਤਕਾਰ ਲੇਬਰ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ, ਹੁਣ ਬਿਜਲੀ ਦੀ ਸਮੱਸਿਆ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਹਾਈਟੈਨਸ਼ਨ ਤਾਰਾਂ ਦਾ ਪੋਲ ਡਿੱਗਣ ਦੀ ਸੂਚਨਾ ਮਿਲਦੇ ਹੀ ਬਿਜਲੀ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਬਿਜਲੀ ਨੂੰ ਸੁਚਾਰੂ ਕਰਨ ਲਈ ਮੁਰੰਮਤ ਦਾ ਕੰਮ ਸ਼ੁਰੂ ਕੀਤਾ |
ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਜਸਪਾਲ ਬਾਂਗਰ ਵਿਖੇ ਹਾਈਟੈਂਨਸ਼ਨ ਤਾਰਾਂ ਦਾ ਵੱਡਾ ਪੋਲ ਡਿੱਗਾ
ਅਜੀਤ ਡੈਸਕ
04-05-2026