28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪ੍ਰਧਾਨ ਧੁੱਗਾ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-05-2026
ਬੁੱਲ੍ਹੋਵਾਲ, 3 ਮਈ (ਲੁਗਾਣਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਦੀ ਅਗਵਾਈ ਹੇਠ ਅੱਡਾ ਦੁਸੜਕਾ ਵਿਖੇ ਹੋਈ, ਜਿਸ 'ਚ ਖੇਤੀਬਾੜੀ ਸਹਿਕਾਰੀ ਸਭਾਵਾਂ ਲਈ ਸਾਲ 2026-27 ਲਈ ਸਕੇਲ ਆਫ਼ ਫਾਈਨਾਂਸ ਨਿਸ਼ਚਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬਿਨਾਂ ਕਿਸੇ ਦੇਰੀ ਦੇ ਸਕੇਲ ਆਫ਼ ਫਾਈਨਾਂਸ ਨਿਸ਼ਚਿਤ ਹੋਣ ਨਾਲ ਸਹਿਕਾਰੀ ਸਭਾਵਾਂ ਹੋਰ ਮਜ਼ਬੂਤ ਹੋਣਗੀਆਂ ਜੇਕਰ ਕਿਸੇ ਕਾਰਨ ਕਰਕੇ ਸਕੇਲ ਆਫ਼ ਫਾਈਨਾਂਸ ਨਿਸ਼ਚਿਤ ਨਹੀਂ ਹੁੰਦਾ ਤਾਂ ਸਹਿਕਾਰੀ ਸਭਾਵਾਂ ਹੋਰ ਘਾਟੇ ਵਿਚ ਜਾਣਗੀਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ, ਜ਼ਿਲ੍ਹਾ ਮੀਤ ਪ੍ਰਧਾਨ ਤਰਲੋਕ ਸਿੰਘ ਮਨੀ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ 1, ਪਰਮਜੀਤ ਸਿੰਘ ਸੋਢੀ ਬਲਾਕ ਪ੍ਰਧਾਨ ਭੂੰਗਾ, ਸਲਾਹਕਾਰ ਸਤਪਾਲ ਸਿੰਘ ਬਲਾਕ ਭੂੰਗਾ, ਗੁਰਵੀਰ ਸਿੰਘ ਇਕਾਈ ਪ੍ਰਧਾਨ ਗਰੋਆ, ਹਰਦੀਪ ਸਿੰਘ ਇਕਾਈ ਪ੍ਰਧਾਨ ਪੰਡੋਰੀ ਭਵਾ, ਤਜਿੰਦਰ ਸਿੰਘ ਅਸਲਪੁਰ, ਜਸਵੰਤ ਸਿੰਘ ਇਕਾਈ ਪ੍ਰਧਾਨ ਬਰਿਆਲ, ਬਲਜੀਤ ਸਿੰਘ ਇਕਾਈ ਪ੍ਰਧਾਨ ਮੂੰਡੀਆ, ਮਨਦੀਪ ਸਿੰਘ ਇਕਾਈ ਪ੍ਰਧਾਨ ਜਰਬਦੀਆਲ, ਜਸਵਿੰਦਰ ਸਿੰਘ ਬਾਜਵਾ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਸੰਦੀਪ ਸਿੰਘ ਜਰਬਦੀਆਲ ਆਦਿ ਕਿਸਾਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਬਰਸੀ ਸੰਬੰਧੀ ਧਾਰਮਿਕ ਸਮਾਗਮ ਅਗਲੀ ਖ਼ਬਰ ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਜਸਪਾਲ ਬਾਂਗਰ ਵਿਖੇ ਹਾਈਟੈਂਨਸ਼ਨ ਤਾਰਾਂ ਦਾ ਵੱਡਾ ਪੋਲ ਡਿੱਗਾ
Ad Position 24