ਗੜ੍ਹਦੀਵਾਲਾ, 3 ਮਈ (ਚੱਗਰ)-ਗੁਰਦੁਆਰਾ ਬਾਬਾ ਅਮਰ ਸਿੰਘ ਬੋਰੀ ਵਾਲੇ ਪਿੰਡ ਗੋਂਦਪੁਰ-ਰਾਣਾ ਵਿਖੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਦੀ ਅਗਵਾਈ ਹੇਠ ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਬਾਬਾ ਦਰਸ਼ਨ ਸਿੰਘ ਤੇ ਪਿ੍ੰ. ਜਗਜੀਤ ਸਿੰਘ ਰੀਹਲ ਨੇ ਕਿਹਾ ਕਿ ਬਾਬਾ ਕਰਮ ਸਿੰਘ ਹੋਤੀ ਮਰਦਾਨ ਇਕ ਅਜਿਹੀ ਧਾਰਮਿਕ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਲੱਖਾਂ ਪ੍ਰਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ | ਉਨ੍ਹਾਂ ਕਿਹਾ ਕਿ ਬਾਬਾ ਅਮਰ ਸਿੰਘ ਬੋਰੀ ਵਾਲਿਆਂ ਨੇ ਵੀ ਉਨ੍ਹਾਂ ਦੇ ਸੰਪਰਕ 'ਚ ਰਹਿ ਕੇ ਬ੍ਰਹਮ ਅਵਸਥਾ ਪਾਈ | ਇਸ ਮੌਕੇ ਗੁਰਵਿੰਦਰ ਸਿੰਘ ਕਾਲਕਟ ਕੈਨੇਡਾ, ਬਹਾਦਰ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ ਗੜ੍ਹਦੀਵਾਲਾ, ਇੰਜੀਨੀਅਰ ਜੀਵਨਜੋਤ ਸਿੰਘ, ਭਾਈ ਹਰਪਾਲ ਸਿੰਘ, ਅਮਨ ਸਿੰਘ, ਗੁਰਤਾਜ ਸਿੰਘ, ਹਰਜਿੰਦਰ ਸਿੰਘ, ਨਿਰਮੋਲ ਸਿੰਘ, ਮਹਿੰਗਾ ਸਿੰਘ, ਜਰਨੈਲ ਸਿੰਘ, ਤਲਵਿੰਦਰ ਸਿੰਘ, ਮਾਨ ਸਿੰਘ, ਸਤਪਾਲ ਸਿੰਘ, ਗੁਰਵੀਰ ਸਿੰਘ, ਜਗਵੀਰ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਮਝੈਲ ਸਿੰਘ, ਪਾਲ ਸਿੰਘ, ਜਗਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਬੀਬੀ ਰਜਿੰਦਰ ਕੌਰ, ਸਰਬਜੀਤ ਕੌਰ, ਰਜਵੰਤ ਕੌਰ, ਜਸਮੀਤ ਸਿੰਘ ਸਮੇਤ ਸੰਗਤਾਂ ਹਾਜ਼ਰ ਹਨ |