ਲੁਧਿਆਣਾ, 3 ਮਈ (ਪਰਮਿੰਦਰ ਸਿੰਘ ਆਹੂਜਾ)-ਕੇਂਦਰ ਸਰਕਾਰ ਨੇ ਵਪਾਰਕ ਸਿਲੰਡਰ ਦੀ ਕੀਮਤ ਵਿਚ ਡੇਢ ਗੁਣਾ ਵਾਧਾ ਕਰਕੇ ਹੋਟਲ ਰੈਸਟੋਰੈਂਟ ਇੰਡਸਟਰੀ ਤੇ ਭਾਰੀ ਬੋਝ ਪਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕੀਤਾ | ਉਨ੍ਹਾਂ ਕਿਹਾ ਕੇ ਮਹਿੰਗੇ ਸਿਲੰਡਰ ਕਰਕੇ ਖਾਣ ਪੀਣ ਦੀਆਂ ਵਸਤੂਆਂ ਬਹੁਤ ਮਹਿੰਗੀਆਂ ਹੋ ਜਾਣ ਗੀਆਂ, ਜਿਸ ਦਾ ਸਿੱਧਾ ਅਸਰ ਗਰੀਬ ਤੇ ਆਮ ਪਰਿਵਾਰਾਂ 'ਤੇ ਵੀ ਪਵੇਗਾ | ਸ. ਸਲੂਜਾ ਨੇ ਕਿਹਾ ਕੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕੇ ਗੈਸ ਦੀ ਕੀਮਤ ਕਿਸੇ ਸਰਕਾਰ ਵਲੋਂ ਇਕਦਮ ਲੱਗਭਗ 1000 ਰੁਪਏ ਵਧਾ ਕੇ ਕੀਮਤ ਸਿੱਧੀ ਡੇਢ ਗੁਣਾ ਕਰ ਦਿਤੀ ਹੋਵੇ | ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਸਮੇਂ ਗੈਸ ਪੈਟਰੋਲ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਹੋਣ ਤੇ ਬੀਜੇਪੀ ਆਗੂ ਸੜਕਾਂ 'ਤੇ ਆ ਜਾਂਦੇ ਸਨ ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦਿੰਦੇ ਸਨ, ਪਰ ਹੁਣ ਐਨਾ ਭਾਰੀ ਵਾਧਾ ਹੋਣ ਦੇ ਬਾਵਜੂਦ ਸੱਭ ਖਾਮੋਸ਼ ਬੈਠੇ ਹਨ | ਸ. ਸਲੂਜਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਵਾਧਾ ਜਲਦੀ ਤੋਂ ਜਲਦੀ ਵਾਪਿਸ ਲਿਆ ਜਾਵੇ ਤਾਂ ਕਿ ਮੰਦੇ ਦੀ ਮਾਰ ਝੇਲ ਰਹੀ ਰੇਸੋਰੈਂਟ ਹੋਟਲ ਇੰਡਸਟਰੀ ਨੂੰ ਬਚਾਇਆ ਜਾ ਸਕੇ ਤੇ ਆਮ ਲੋਕ ਵੀ ਸਸਤਾ ਖਾਣਾ ਲੈ ਸਕਣ |