ਲੁਧਿਆਣਾ, 3 ਮਈ (ਪਰਮਿੰਦਰ ਸਿੰਘ ਆਹੂਜਾ)-ਬੀਬੀ ਭਾਨੀ ਜੀ ਭਲਾਈ ਕੇਂਦਰ ਦੀ ਸੇਵਾ ਰਵਿੰਦਰ ਪਾਲ ਸਿੰਘ ਨੂੰ ਸੰਭਾਲੀ ਗਈ ਹੈ | ਬੀਬੀ ਭਾਨੀ ਜੀ ਭਲਾਈ ਕੇਂਦਰ ਵਿਖੇ ਭਾਈ ਹਰਭਜਨ ਸਿੰਘ ਜੀ ਦੀ ਯਾਦ ਅਤੇ ਨਵੇਂ ਬਣੇ ਬੀਬੀ ਭਾਨੀ ਜੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਪਾਲ ਸਿੰਘ ਨੂੰ ਦਸਤਾਰ ਦਿੱਤੀ ਗਈ, ਉਸੇ ਸਬੰਧ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਭਾਈ ਸੁਖਵਿੰਦਰ ਸਿੰਘ ਗੋਗਾ ਵੀਰ ਜੀ ਨੇ ਕੀਰਤਨ ਦੀ ਹਾਜ਼ਰੀ ਭਰੀ | ਭਾਈ ਹਰਭਜਨ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬੀਬੀ ਭਾਨੀ ਜੀ ਭਲਾਈ ਕੇਂਦਰ ਦੀ ਸੇਵਾ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਨੇ ਪ੍ਰੇਰਨਾ ਅਤੇ ਭਲਾਈ ਕੇਂਦਰ ਦੇ ਸਾਰੇ ਟਰੱਸਟੀਆਂ ਦੇ ਸਲਾਹ ਨਾਲ ਅੱਜ ਸਾਰੀ ਸੇਵਾ ਭਾਈ ਅਰਵਿੰਦਰ ਪਾਲ ਸਿੰਘ ਨੂੰ ਦਿੱਤੀ ਗਈ | ਅੱਜ ਵਿਸ਼ੇਸ਼ ਤੌਰ 'ਤੇ ਮਾਤਾ ਵਿਪਨਪ੍ਰੀਤ ਕੌਰ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਚੁਪਹਿਰਾ ਪਰਿਵਾਰ ਦੇ ਮੁੱਖ ਸੇਵਾਦਾਰ ਭਾਈ ਮਨਿੰਦਰ ਸਿੰਘ ਆਹੂਜਾ ਨੇ ਦਸਤਾਰ ਅਤੇ ਸਿਰੋਪੇ ਦੀ ਬਖਸ਼ਿਸ਼ ਕੀਤੀ | ਇਸ ਤੋਂ ਇਲਾਵਾ ਸੁਖਮਨੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ, ਗੁਰਦੁਆਰਾ ਸਰਾਭਾ ਨਗਰ ਤੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਬੀਬੀ ਰਵਿੰਦਰ ਕੌਰ ਵਲੋਂ ਅਤੇ ਗੁਰਦੁਆਰਾ ਸ਼ਹੀਦਾਂ 1947 ਪ੍ਰਧਾਨ ਜਸਜੀਤ ਸਿੰਘ ਗੁਰਦੁਆਰਾ ਹਰਨਾਮ ਨਗਰ ਤੋਂ ਬਲਦੇਵ ਸਿੰਘ, ਬਾਬਾ ਸ਼੍ਰੀ ਚੰਦ ਸਥਾਨ ਵਲੋਂ ਗਿਆਨੀ ਹਰਦੀਪ ਸਿੰਘ ਵਲੋਂ ਅਤੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸਿਰੋਪੇ ਦੀ ਬਖਸ਼ਿਸ਼ ਭਾਈ ਅਰਵਿੰਦਰ ਪਾਲ ਸਿੰਘ ਨੂੰ ਕੀਤੀ | ਇਸ ਮੌਕੇ ਬੀਬੀ ਦਲਜੀਤ ਕੌਰ ਅਤੇ ਰਤਨ ਸਿੰਘ ਜੋਲੀ ਨੂੰ ਵੀ ਸਿਰੋਪੇ ਦੀ ਬਖਸ਼ਿਸ਼ ਕੀਤੀ ਗਈ ਇਸ ਮੌਕੇ ਰਾਜਵੰਤ ਸਿੰਘ ਵੋਰਾ, ਦਲਜੀਤ ਸਿੰਘ, ਦਰਸ਼ਨ ਸਿੰਘ, ਭਾਈ ਰਮਿੰਦਰਜੀਤ ਸਿੰਘ, ਮਨਮੋਹਨ ਸਿੰਘ, ਗੁਰਵਿੰਦਰ ਸਿੰਘ, ਜਗਮੋਹਨ ਸਿੰਘ ਟਰੱਸਟੀ ਮੈਂਬਰ ਭਲਾਈ ਕੇਂਦਰ ਆਦਿ ਹਾਜ਼ਰ ਸਨ |