28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

Ad Position 21
No active advertisement
ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਮਨਾਏ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਮੌਜੂਦ ਸਕੂਲ ਦੇ ਡਾਇਰੈਕਟਰ ਰੈਵਰੈਂਡ ਫਾਦਰ ਸੇਬੇਸਟੀਅਨ ਪੈਲਾਸੇਰੀ ਤੇ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਮਾਰੀਆ ਤੇ ਹੋਰ | ਤਸਵੀਰ-ਸੇਵਕ ਸਿੰਘ <br/> 04-05-2026
ਲੁਧਿਆਣਾ, 3 ਮਈ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ 39 ਵਿਖੇ ਦਿ ਇਨਵਿਜੀਬਲ ਥ੍ਰੈਡ ਥੀਮ ਹੇਠ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸਹਾਇਕ ਸਟਾਫ਼ ਦੇ ਯੋਗਦਾਨ ਨੰੂ ਵਿਸ਼ੇਸ਼ ਤੌਰ ਤੇ ਸਲਾਮ ਕੀਤਾ ਗਿਆ | ਜਮਾਤ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਡਾਂਸ, ਸਕਿੱਟ, ਖੇਡਾਂ ਅਤੇ ਭਾਸ਼ਣਾਂ ਰਾਹੀਂ ਮਿਹਨਤ ਦੀ ਮਹੱਤਤਾ ਨੰੂ ਦਰਸਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਸਹਾਇਕ ਸਟਾਫ਼ ਨੰੂ ਤੋਹਫ਼ੇ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਰੈਵਰੈਂਡ ਫਾਦਰ ਸੇਬੇਸਟੀਅਨ ਪੈਲਾਸੇਰੀ ਅਤੇ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਮਾਰੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਅਗਲੀ ਖ਼ਬਰ ਬੀਬੀ ਭਾਨੀ ਜੀ ਭਲਾਈ ਕੇਂਦਰ ਦੀ ਸੇਵਾ ਅਰਵਿੰਦਰ ਪਾਲ ਸਿੰਘ ਨੇ ਸੰਭਾਲੀ
Ad Position 24